ਬਾਦਲ ਨੇ ਮਨਾਇਆ 94ਵਾਂ ਜਨਮ ਦਿਨ, ਇਸ ਵਾਰ ਨਹੀਂ ਕੀਤਾ ਕੋਈ ਵੱਡਾ ਸਮਾਗਮ
ਏਬੀਪੀ ਸਾਂਝਾ | 08 Dec 2019 04:36 PM (IST)
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ 94ਵਾਂ ਜਨਮ ਦਿਨ ਮਨਾਇਆ। ਸੱਤਾ ਵਿੱਚੋਂ ਬਾਹਰ ਹੋਣ ਕਰਕੇ ਉਨ੍ਹਾਂ ਕੋਈ ਵੱਡਾ ਪ੍ਰੋਗਰਾਮ ਤਾਂ ਨਹੀਂ ਕੀਤਾ ਪਰ ਪਿੰਡ ਬਾਦਲ ਵਿੱਚ ਸਕੂਲ ਦੇ ਬੱਚਿਆਂ ਨਾਲ ਕੇਕ ਕੱਟ ਕੇ ਜਨਮ ਦਿਨ ਮਨਾਇਆ। ਇਸ ਮੌਕੇ ਪੰਜਾਬ ਭਰ ਤੋਂ ਸੀਨੀਅਰ ਅਕਾਲੀ ਲੀਡਰ ਜਨਮ ਦਿਨ ਦੀਆਂ ਵਧਾਈਆਂ ਦੇਣ ਪਹੁੰਚੇ ਹੋਏ ਸੀ।

ਚੰਡੀਗੜ੍ਹ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ 94ਵਾਂ ਜਨਮ ਦਿਨ ਮਨਾਇਆ। ਸੱਤਾ ਵਿੱਚੋਂ ਬਾਹਰ ਹੋਣ ਕਰਕੇ ਉਨ੍ਹਾਂ ਕੋਈ ਵੱਡਾ ਪ੍ਰੋਗਰਾਮ ਤਾਂ ਨਹੀਂ ਕੀਤਾ ਪਰ ਪਿੰਡ ਬਾਦਲ ਵਿੱਚ ਸਕੂਲ ਦੇ ਬੱਚਿਆਂ ਨਾਲ ਕੇਕ ਕੱਟ ਕੇ ਜਨਮ ਦਿਨ ਮਨਾਇਆ। ਇਸ ਮੌਕੇ ਪੰਜਾਬ ਭਰ ਤੋਂ ਸੀਨੀਅਰ ਅਕਾਲੀ ਲੀਡਰ ਜਨਮ ਦਿਨ ਦੀਆਂ ਵਧਾਈਆਂ ਦੇਣ ਪਹੁੰਚੇ ਹੋਏ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਬਾਦਲ ਨੂੰ ਵਧਾਈ ਦਿੱਤੀ। ਦਿਲਚਸਪ ਹੈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਸੱਤਾ ਵਿੱਚ ਹੁੰਦਾ ਸੀ, ਉਦੋਂ 8 ਦਸੰਬਰ ਨੂੰ ਸਰਕਾਰੀ ਖ਼ਰਚੇ ’ਤੇ ਵੱਡੇ-ਵੱਡੇ ਪ੍ਰੋਗਰਾਮ ਰੱਖੇ ਜਾਂਦੇ ਸੀ। ਸੱਤਾ ਵਿੱਚੋਂ ਬਾਹਰ ਹੋਣ ਕਰਕੇ ਬਾਦਲ ਨੇ ਬੜੇ ਸਾਦੇ ਢੰਗ ਨਾਲ ਜਨਮ ਦਿਨ ਮਨਾਇਆ। ਯਾਦ ਰਹੇ ਪ੍ਰਕਾਸ਼ ਸਿੰਘ ਬਾਦਲ 1970 ਵਿੱਚ ਸਭ ਤੋਂ ਛੋਟੀ ਉਮਰ (43) ਦੇ ਮੁੱਖ ਮੰਤਰੀ ਬਣੇ ਸਨ। ਸਾਲ 2017 ਤੱਕ ਸਭ ਤੋਂ ਵੱਡੀ ਉਮਰ (91) ਦੇ ਮੁੱਖ ਮੰਤਰੀ ਬਣਨ ਦਾ ਮਾਣ ਵੀ ਉਨ੍ਹਾਂ ਦੇ ਹਿੱਸੇ ਹੀ ਆਇਆ ਹੈ। ਚਾਹੇ ਬਾਦਲ ਨੇ ਸਾਦੇ ਢੰਗ ਨਾਲ ਜਨਮ ਦਿਨ ਮਨਾਇਆ ਤੇ ਉਹ ਵਧਾਈਆਂ ਦੇਣ ਆਏ ਲੋਕਾਂ ਨੂੰ ਵੀ ਮਿਲੇ ਪਰ ਮੀਡੀਆ ਨੂੰ ਮਿਲਣ ਤੋਂ ਗੁਰੇਜ਼ ਹੀ ਕੀਤਾ। ਦਰਅਸਲ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਵੱਡੇ ਸਿਆਸੀ ਸੰਕਟ ਵਿੱਚ ਘਿਰਿਆ ਹੋਇਆ ਹੈ। ਇਸ ਗੱਲ ਤੋਂ ਬਾਦਲ ਕਾਫੀ ਦੁਖੀ ਹਨ।