ਪਠਾਨਕੋਟ: ਪਠਾਨਕੋਟ ਦੇ ਸਿੰਬਲ ਚੌਕ ਵਿੱਚ ਆਰਮੀ ਗੇਟ ਦੇ ਬਾਹਰੋਂ ਸ਼ੱਕੀ ਬੈਗ ਮਿਲਣ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਸੀ। ਦਰਅਸਲ ਸਵੇਰੇ ਤਕਰੀਬਨ 11 ਵਜੇ ਸ਼ੱਕੀ ਬੈਗ ਮਿਲਿਆ।
ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ ਪਰ ਅੱਧਾ ਘੰਟਾ ਇਤਜ਼ਾਰ ਕਰਨ ਤੋਂ ਬਾਅਦ ਜਦੋਂ ਪੁਲਿਸ ਨੇ ਬੈਗ ਨੂੰ ਕਬਜ਼ੇ ਵਿੱਚ ਲੈ ਕਿ ਖੋਲ੍ਹਿਆ ਗਿਆ ਤਾਂ ਪਤਾ ਲੱਗਿਆ ਕਿ ਬੈਗ ਵਿੱਚ ਫੌਜੀ ਦਾ ਸੀ। ਇਸ ਬੈਗ ਵਿੱਚ ਯੂਨੀਫਾਰਮ ਦੇ ਨਾਲ ਕੁਝ ਦਸਤਾਵੇਜ਼ ਮਿਲੇ, ਜਿਸ ਤੋਂ ਪਤਾ ਲੱਗਿਆ ਕਿ ਬੈਗ ਫੌਜੀ ਦਾ ਹੈ।
ਇਸ ਬਾਰੇ ਜਦੋਂ ਪੁਲਿਸ ਅਫਸਰਾਂ ਨਾਲ ਗੱਲਬਾਤ ਕੀਤੀ ਗਈ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਸਿੰਬਲ ਚੌਕ ਵਿੱਚ ਲਾਵਾਰਸ ਬੈਗ ਪਿਆ ਹੈ। ਜਦੋਂ ਅਸੀਂ ਉੱਥੇ ਪੁੱਜੇ ਤਾਂ ਬੈਗ ਨੂੰ ਖੋਲ੍ਹ ਕੇ ਵੇਖਿਆ। ਇਹ ਬੈਗ ਫੌਜੀ ਦਾ ਸੀ, ਜੋ ਕਿਸੇ ਫੌਜੀ ਜਵਾਨ ਦੇ ਹਨ। ਜਵਾਨ ਗਲਤੀ ਨਾਲ ਇਹ ਬੈਗ ਉੱਥੇ ਭੁੱਲ ਗਿਆ ਸੀ।