ਅੰਮ੍ਰਿਤਸਰ : ਮਾਹਲਾ ਪਿੰਡ ਵਿੱਚ ਕੁਝ ਲੁਟੇਰਿਆਂ ਵੱਲੋਂ ਇੱਕ ਮਹਿਲਾ ਤੋਂ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਮਹਿਲਾ ਨੇ ਪਰਸ ਨਾ ਛੱਡਿਆ ਤਾਂ ਉਨ੍ਹਾਂ ਨੇ ਮਹਿਲਾਂ ਦੀ ਅੱਧੀ ਬਾਂਹ ਹੀ ਉਸ ਦੇ ਸਰੀਰ ਤੋਂ ਵੱਖ ਕਰ ਦਿੱਤੀ। ਦਰਅਸਲ ਪਿੰਡ ਮਾਹਲਾ ਦੀ ਮਹਿਲਾ ਨੇਹਾ ਘਰ ਤੋਂ ਬਾਹਰ ਨਿਕਲੀ ਸੀ ਤੇ ਬਾਜ਼ਾਰ ਵੱਲ ਜਾ ਰਹੀ ਸੀ। ਇਸ ਦੌਰਾਨ ਹੀ ਕੁਝ ਲੁਟੇਰਿਆਂ ਨੇ ਉਸ ਤੋਂ ਪਰਸ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਨੇਹਾ ਨੇ ਪਰਸ ਨਾ ਛੱਡਿਆ ਤਾਂ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਨਾਲ ਨੇਹਾ ਦੀਆਂ ਦੋਵੇਂ ਬਾਹਾਂ ਵੱਢ ਦਿੱਤੀਆਂ। ਇਸ ਨਾਲ ਨੇਹਾ ਦੀਆਂ ਬਾਹਾਂ ਸਰੀਰ ਨਾਲੋਂ ਵੱਖ ਹੋ ਗਈਆਂ ਤੇ ਸੜਕ ਵਿਚਾਲੇ ਹੀ ਡਿੱਗ ਪਈ। ਨੇਹਾ ਮੁਤਾਬਕ, ਉਹ ਅੰਮ੍ਰਿਤਸਰ ਸੈਲੀਬ੍ਰੇਸ਼ਨ ਮਾਲ ਵਿੱਚ ਕੰਮ ਕਰਦੀ ਹੈ ਤੇ ਅੱਜ ਰਸਤੇ ਵਿਚਾਲੇ ਦੋ ਮੋਟਰਸਾਈਕਲ ਸਵਾਰ ਆਏ ਤੇ ਉਨ੍ਹਾਂ ਨੇ ਉਸ ਤੋਂ ਪਰਸ ਖੋਹਣ ਦੀ ਕੋਸ਼ਿਸ਼ ਕੀਤੀ। ਨੇਹਾ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਆਪਰੇਸ਼ਨ ਕੀਤਾ ਜਾ ਰਿਹਾ ਹੈ। ਉੱਥੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਆਲੇ-ਦੁਆਲੇ ਦੇ ਇਲਾਕੇ ਵਿੱਚ ਸੀ.ਸੀ.ਟੀ.ਵੀ. ਫੁਟੇਜ਼ ਵੀ ਵੇਖਣ ਦੀ ਭਾਲ ਸ਼ੁਰੂ ਕਰ ਦਿੱਤੀ ਹੈ।