ਅਸ਼ਰਫ ਢੁੱਡੀ


ਚੰਡੀਗੜ੍ਹ: ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨ ਦੀ ਵਿਕਰੀ  ਦੇ ਆਰੋਪਾਂ ਤੇ ਪੰਜਾਬ ਦੇ ਸਿਹਤ ਮੰਤਰੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਜਵਾਬ ਦਿੱਤਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਚੀਫ ਸੈਕਟਰੀ ਵਿੰਨ੍ਹੀ ਮਹਾਜਨ ਨੇ ਜੋ ਟਵੀਟ ਕੀਤਾ ਉਹ ਗ਼ਲਤ ਹੈ। ਪੰਜਾਬ ਸਰਕਾਰ ਨੇ ਇਸ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। 


ਸਿਹਤ ਮੰਤਰੀ ਨੇ ਕਿਹਾ ਕਿ ਵੈਕਸੀਨ ਦਾ ਕੰਟਰੋਲ ਮੇਰੇ ਹੱਥ ਵਿੱਚ ਨਹੀਂ ਹੈ ਅਤੇ ਨਾ ਹੀ ਆਕਸੀਜਨ ਦਾ ਕੰਟਰੋਲ ਮੇਰੇ ਕੋਲ ਹੈ। ਜੋ ਹਸਪਤਾਲ ਓਵਰ ਚਾਰਜ ਕਰ ਰਹੇ ਹਨ ਅਤੇ ਜੋ ਇਲਾਜ ਹੁੰਦਾ ਹੈ, ਇਸ ਦੀ ਜਿੰਮੇਵਾਰੀ ਮੇਰੇ ਹੱਥ ਵਿੱਚ ਹੈ।ਇਸ ਦੇ ਨਾਲ ਹੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੋਰੋਨਾ ਟੈਸਟਿੰਗ ਅਤੇ ਜੋ ਸੈਪਲਿੰਗ ਹੋ ਰਹੀ ਹੈ ਅਤੇ ਵੈਕਸੀਨ ਦੇ ਕੈਂਪ ਲਗਦੇ ਹਨ ਉਹ ਮੇਰੇ ਕੰਟਰੋਲ ਵਿੱਚ ਹਨ। 


ਅਸੀਂ ਮੁੱਖ ਸਕੱਤਰ ਵਿੰਨ੍ਹੀ ਮਹਾਜਨ ਨੂੰ ਡੈਜ਼ੀਗਨੇਟ ਕੀਤਾ ਹੋਇਆ ਹੈ।ਉਨ੍ਹਾਂ ਨੇ ਅਗੇ ਨੋਡਲ ਅਫ਼ਸਰ ਤਾਇਨਾਤ ਕੀਤੇ ਹੋਏ ਹਨ ਜਿਵੇਂ ਕਿ ਵਿਕਾਸ ਗਰਗ ਵੈਕਸੀਨ ਨੂੰ ਦੇਖਦੇ ਹਨ ਅਤੇ ਰਾਹੁਲ ਤਿਵਾੜੀ ਆਕਸੀਜਨ ਸਪਲਾਈ ਨੂੰ।


ਕੀ ਇਸ ਮਾਮਲੇ ਵਿੱਚ ਅਫ਼ਸਰਸ਼ਾਹੀ ਦੀ ਗ਼ਲਤੀ ਹੈ?
ਸਿਹਤ ਮੰਤਰੀ ਬਲਬੀਰ ਸਿੱਧੂ ਨੇ ਜਵਾਬ ਦਿੱਤਾ ਕਿ ਅਫ਼ਸਰਸ਼ਾਹੀ ਦੇ ਇਸ ਮਾਮਲੇ ਵਿੱਚ ਗ਼ਲਤੀ ਹੈ ਜਾਂ ਨਹੀਂ ਇਸ ਦੀ ਜਾਂਚ ਕੀਤੀ ਜਾਏਗੀ। 


ਸਿਹਤ ਮੰਤਰੀ ਨੇ ਕਿਹਾ ਕਿ ਅਸੀਂ 400 ਰੁਪਏ ਵਿੱਚ ਵੈਕਸੀਨ ਕੰਪਨੀਆਂ ਤੋਂ ਲੈ ਰਹੇ ਹਾਂ ਅਤੇ ਲੋਕਾਂ ਨੂੰ ਮੁਫ਼ਤ ਲਗਾ ਰਹੇ ਹਾਂ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕਾਰਪੋਰੇਟ ਸੈਕਟਰ ਦੇ ਲੋਕ ਆਪਣੇ ਲਈ ਵੈਕਸੀਨ ਦੀ ਖਰੀਦ ਕਰਦੇ ਹਨ ਪਰ ਸਰਕਾਰ ਦੇ ਰਾਹੀਂ ਕਰਦੇ ਹਨ।