ਅਸ਼ਰਫ ਢੁੱਡੀ ਦੀ ਰਿਪੋਰਟ
ਚੰਡੀਗੜ੍ਹ: ਚੰਡੀਗੜ੍ਹ ਵਿਖੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਭਾਰਤੀ ਕਿਸਾਨ ਯੁਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇੱਕ ਚਿੱਠੀ ਹਰਿਆਣਾ ਦੇ ਮੰਤਰੀ ਨੇ ਕੇਂਦਰ ਸਰਕਾਰ ਨੂੰ ਲਿਖੀ ਹੈ ਜਿਸ ‘ਚ ਕਿਹਾ ਗਿਆ ਹੈ ਕਿ ਕੁੰਡਲੀ ਅਤੇ ਟਿੱਕਰੀ ਕੋਵਿਡ ਦੇ ਸਪ੍ਰੈਡਰ ਬਣਦੇ ਜਾ ਰਹੇ ਹਨ। ਇਸ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਦੱਸਣਾ ਚਾਹੁੰਦਾ ਹਾਂ ਕਿ ਕੋਈ ਵੀ ਕੋਵਿਡ ਸਪ੍ਰੈਡਰ ਨਹੀਂ ਹੈ।
ਇਸ ਦੇ ਨਾਲ ਹੀ ਬੀਤੇ ਦਿਨੀਂ ਕਿਸਾਨ ਪ੍ਰਦਰਸ਼ਨ ‘ਚ ਸ਼ਾਮਲ ਹੋਈ ਕਿਸਾਨ ਦੀ ਮੌਤ ਜਿਸ ਬਾਰੇ ਕਿਹਾ ਗਿਆ ਕਿ ਪਟਿਆਲਾ ਦੇ ਕਿਸਾਨ ਬਲਬੀਰ ਸਿੰਘ ਦੀ ਮੌਤ ਕੋਰੋਨਾ ਕਰਕੇ ਹੋਈ। ਇਸ ਬਾਰੇ ਬਲਬੀਰ ਸਿੰਘ ਨੇ ਕਿਹਾ ਕਿ ਪਟਿਆਲਾ ਦੇ ਕਿਸਾਨ ਦੀ ਮੌਤ ਸ਼ੂਗਰ ਘੱਟਣ ਕਾਰਨ ਮੌਤ ਹੋਈ। ਜਦੋਂ ਕਿ ਲੁਧਿਆਣਾ ਦੇ ਕਿਸਾਨ ਦੀ ਮੌਤ ਹਾਰਟ ਦੀ ਬਿਮਾਰੀ ਕਾਰਨ ਹੋਈ ਹੈ। ਅਤੇ ਇਨ੍ਹਾਂ ਦੋਵਾਂ ਕਿਸਾਨਾਂ ਦੀ ਮੌਤ ਨੂੰ ਸੋਨੀਪਤ ਹਸਪਤਾਲ ਪ੍ਰਸ਼ਾਸਨ ਵਲੋਂ ਕੋਵਿਡ ਕਾਰਨ ਹੋਈ ਮੌਤ ਐਲਾਨ ਦਿੱਤਾ ਗਿਆ।
ਕੋਵਿਡ ਕੇਸ ਵਿਚ ਹਸਪਤਾਲ ਪ੍ਰਸ਼ਾਸਨ ਪੋਸਟ ਮਾਰਟਮ ਨਹੀਂ ਕਰ ਸਕਦੇ। ਇਨ੍ਹਾਂ ਨੇ ਵਿਸ਼ਵ ਪੱਧਰੀ ਗਾਈਡਲਾਈਨਜ਼ ਦਾ ਉਲੰਘਣ ਕੀਤਾ ਹੈ। ਜਿੱਥੇ ਅਸੀਂ ਬੈਠੇ ਹਾਂ ਉੱਥੇ ਅਸੀਂ ਕੋਵਿਡ ਤੋਂ ਬਚਾਅ ਲਈ ਸਭ ਤੋਂ ਵਧੀਆ ਪ੍ਰਬੰਧ ਕੀਤਾ ਹੋਇਆ ਹੈ। ਜੋ ਪ੍ਰਬੰਧ ਕਿਸਾਨਾਂ ਨੇ ਕੀਤੇ ਹਨ ਉਸ ਜਿਹਾ ਪ੍ਰਬੰਧ ਤਾਂ ਸਰਕਾਰ ਨੇ ਵੀ ਨਹੀਂ ਕੀਤਾ। ਕਿਸਾਨ ਨੇਤਾ ਬਲਬੀਰ ਸਿੰਘ ਨੇ ਕਿਹਾ ਕਿ ਲੱਖਾਂ ਰੁਪਏ ਦਾ ਕਾਹੜਾ ਅਸੀਂ ਕਿਸਾਨਾ ਨੂੰ ਅੰਦੋਲਨ ਵਿਚ ਹਰ ਰੋਜ਼ ਸਵੇਰੇ ਪਿਲਾਉਂਦੇ ਹਾਂ। ਦਵਾਈਆਂ ਦਾ ਪੁਖਤਾ ਪ੍ਰਬੰਧ ਅਸੀਂ ਕਿਸਾਨਾ ਲਈ ਕੀਤਾ ਹੋਇਆ ਹੈ।
ਉਨ੍ਹਾਂ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਝੂਠ ਬੋਲਣ ਤੋਂ ਸਿਵਾਏ ਕੁਝ ਨਹੀਂ ਕਰ ਰਹੀ। ਹਰਿਆਣਾ ਦੇ ਮੁਖ ਮੰਤਰੀ ਖੱਟਰ ਸਾਹਿਬ ਨੂੰ ਕੀ ਲੋੜ ਪਈ ਹੈ ਇਨਾ ਵੱਡਾ ਝੂਠ ਬੋਲਣ ਦੀ। ਨਾਲ ਹੀ ਉਨ੍ਹਾਂ ਕਿਹਾ ਕਿ ਸੋਨੀਪਤ ਪ੍ਰਸ਼ਾਸਨ ਨੇ ਕੋਵਿਡ ਸੰਬਧੀ ਕੋਈ ਵੀ ਪ੍ਰਬੰਧ ਨਹੀਂ ਕੀਤਾ ਹੋਇਆ। ਸਰਕਾਰਾਂ ਦੇ ਸਿਹਤ ਵਿਭਾਗ ਦਾ ਕੀ ਹਾਲ ਹੈ ਇਸਦਾ ਖੁਲਾਸਾ ਅਸੀਂ ਆਉਣ ਵਾਲੇ ਸਮੇਂ ਵਿੱਚ ਕਰਾਂਗੇ।
ਇਹ ਵੀ ਪੜ੍ਹੋ: ਨਸ਼ੇ ਦਾ ਗੜ ਮੰਨੇ ਜਾਣ ਵਾਲੇ ਪਿੰਡ 'ਚ ਪੁਲਿਸ ਮੁਲਾਜਿਮਾਂ ਵਲੋਂ ਸਰਚ ਅਭਿਆਨ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin