ਮੂੰਹ ਢੱਕ ਕੇ ਵਾਹਨ ਚਲਾਉਣ 'ਤੇ ਪਾਬੰਦੀ
ਏਬੀਪੀ ਸਾਂਝਾ
Updated at:
02 Nov 2017 09:38 AM (IST)
NEXT
PREV
ਅੰਮ੍ਰਿਤਸਰ : ਗੁਰੂ ਕੀ ਨਗਰੀ ਅੰਮ੍ਰਿਤਸਰ 'ਚ ਮੂੰਹ ਢੱਕ ਕੇ ਵਾਹਨ ਚਲਾਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕਾਰਜਕਾਰੀ ਮੈਜਿਸਟ੍ਰੇਟ ਕਮ- ਡੀਸੀਪੀ ਅਮਰੀਕ ਸਿੰਘ ਪਵਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਹੁਣ ਕੋਈ ਵੀ ਵਿਅਕਤੀ ਸ਼ਹਿਰ 'ਚ ਦੋਪਹੀਆ ਵਾਹਨ 'ਤੇ ਜਾਂਦੇ ਸਮੇਂ ਆਪਣਾ ਮੂੰਹ ਰੁਮਾਲ, ਮਫ਼ਲਰ, ਪਰਨਾ ਤੇ ਹੋਰ ਕਿਸੇ ਕੱਪੜੇ ਨਾਲ ਨਹੀਂ ਢੱਕ ਸਕੇਗਾ ਕਿਉਂਕਿ ਇਸ ਦਾ ਫਾਇਦਾ ਚੁੱਕ ਕੇ ਸਮਾਜ ਵਿਰੋਧੀ ਅਨਸਰ ਆਪਣੀ ਪਛਾਣ ਲੁਕਾਉਂਦੇ ਹਨ ਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਤੇ ਅਪਰਾਧਾਂ ਨੂੰ ਅੰਜਾਮ ਦਿੰਦੇ ਹਨ।
- - - - - - - - - Advertisement - - - - - - - - -