85 ਲੱਖ ਦੀ ਧੋਖਾਧੜੀ ਦੇ ਮਾਮਲੇ 'ਚ ਬੈਂਕ ਮੈਨੇਜਰ ਗ੍ਰਿਫਤਾਰ
ਏਬੀਪੀ ਸਾਂਝਾ | 01 Oct 2017 04:17 PM (IST)
ਫਾਜ਼ਿਲਕਾ: ਕੇਂਦਰੀ ਸਹਿਕਾਰੀ ਬੈਂਕ ਦੇ ਸਹਾਇਕ ਮੈਨੇਜਰ ਨੂੰ 85 ਲੱਖ ਦੀ ਧੋਖਾ ਧੜੀ ਦੇ ਮਾਮਲੇ ਵਿੱਚ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਮੁਤਾਬਕ ਬੈਂਕ ਦੇ ਸਹਾਇਕ ਮੈਨੇਜਰ ਰਾਜੇਸ਼ ਸੁਖਿਜਾ ਨੇ ਆਪਣੇ ਭਰਾ ਤੇ ਪਤਨੀ ਦੇ ਨਾਂ 'ਤੇ ਕਈ ਖਾਤੇ ਖੋਲ ਰੱਖੇ ਸਨ। ਉਸ ਨੇ ਆਪਣੇ ਭਰਾ ਤੇ ਪਤਨੀ ਦੇ ਨਾਂ ਤੇ ਗ਼ਲਤ ਤਰੀਕੇ ਨਾਲ 85 ਲੱਖ ਦਾ ਲੋਨ ਕਰਵਾਇਆ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਸੁਖਿਜਾ ਨੇ ਆਪਣੇ ਭਰਾ ਦੇਸ਼ਬੰਧੂ ਤੇ ਆਪਣੀ ਪਤਨੀ ਆਦਰਸ਼ ਸੁਖਿਜਾ ਦੇ ਨਾਂ 'ਤੇ 85 ਲੱਖ ਰੁਪਿਆ ਦਾ ਲੋਨ ਬੈਂਕ ਦੀਆਂ ਵੱਖ-ਵੱਖ ਸ਼ਾਖਾਵਾਂ ਤੋਂ ਲੋਨ ਲਿਆ ਸੀ। ਲੋਨ ਲੈਣ ਸਮੇਂ ਦੇਸ਼ਬੰਧੂ ਨੇ ਬੈਂਕ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਕਿ ਉਸ ਦਾ ਕੋਈ ਹੋਰ ਲੋਨ ਨਹੀਂ ਚਲਦਾ। ਜਾਣਕਾਰੀ ਦਿੰਦਿਆਂ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਬੈਂਕ ਮੈਨੇਜਰ ਵਲੋਂ ਕੀਤੀ ਗਈ ਸ਼ਿਕਾਇਤ 'ਤੇ ਛਾਣਬੀਣ ਕਰਨ ਤੋਂ ਪੁਲਿਸ ਸਹਾਇਕ ਮੈਨੇਜਰ ਸਮੇਤ ਉਸ ਦੀ ਪਤਨੀ ਆਦਰਸ਼ ਸੁਖਿਜਾ ਤੇ ਭਰਾ ਦੇਸ਼ਬੰਧੂ 'ਤੇ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।