ਹੁਸ਼ਿਆਰਪੁਰ: ਸ਼ਹਿਰ ਨਾਲ ਲੱਗਦੇ ਪਿੰਡ ਬੱਸੀ ਦੌਲਤ ਖਾਂ ਵਿੱਚ ਦੁਪਹਿਰ ਇੱਕ ਵਜੇ ਦੇ ਕਰੀਬ ਪੰਜ ਨੌਜਵਾਨਾਂ ਨੇ ਪੰਜਾਬ ਨੈਸ਼ਨਲ ਬੈਂਕ ਵਿੱਚ ਡਾਕਾ ਮਾਰਿਆ। ਹਥਿਆਰਾਂ ਦੀ ਨੋਕ ’ਤੇ ਨੌਜਵਾਨਾਂ ਨੇ ਬੈਂਕ ਵਿੱਚੋਂ 12 ਲੱਖ ਰੁਪਏ ਲੁੱਟੇ। ਇਸ ਦੌਰਾਨ ਉਹ ਪੈਸਿਆਂ ਵਾਲਾ ਟਰੰਕ ਤੇ ਪੁਲਿਸ ਕਾਰਵਾਈ ਤੋਂ ਬਚਣ ਲਈ ਬੈਂਕ ਵਿੱਚ ਲੱਗੇ CCTV ਦਾ ਡੀਬੀਆਰ ਵੀ ਨਾਲ ਲੈ ਗਏ।
ਜ਼ਿਲ੍ਹੇ ਵਿੱਚ ਲਗਾਤਾਰ ਡਕੈਤੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਉਕਤ ਘਟਨਾ ਬਾਰੇ ਸਬੰਧਤ ਬੈਂਕ ਦੇ ਮੈਨੇਜਰ ਰਜਿੰਦਰ ਸਿੰਘ ਨੇ ਦੱਸਿਆ ਕਿ ਹਥਿਆਰਬੰਦ 5 ਜਣਿਆਂ ਨੇ ਬੈਂਕ ਵਿੱਚ ਮੌਜੂਦ ਸਾਰੇ ਲੋਕਾਂ ਨੂੰ ਬੰਧਕ ਬਣਾ ਲਿਆ ਤੇ ਪੈਸਿਆਂ ਨਾਲ ਭਰਿਆ ਟਰੰਕ ਲੈ ਕੇ ਫਰਾਰ ਹੋ ਗਏ। ਉਨ੍ਹਾਂ ਸੀਸਟੀਵੀ ਦਾ ਡੀਬੀਆਰ ਵੀ ਨਹੀਂ ਛੱਡਿਆ।
ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ। ਬੈਂਕ ਦੇ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।