ਗੋਲ਼ੀ ਲੱਗਣ ਕਾਰਨ CIA ਇੰਸਪੈਕਟਰ ਦੀ ਮੌਤ
ਏਬੀਪੀ ਸਾਂਝਾ | 05 Jul 2018 07:01 PM (IST)
ਅਰਵਿੰਦਰ ਸਿੰਘ (ਖੱਬੇ) ਦੀ ਪੁਰਾਣੀ ਤਸਵੀਰ
ਗੁਰਦਾਸਪੁਰ: ਪੁਲਿਸ ਜ਼ਿਲ੍ਹਾ ਬਟਾਲਾ 'ਚ ਤੈਨਾਤ ਇੰਸਪੈਕਟਰ ਅਰਵਿੰਦਰ ਸਿੰਘ ਦੀ ਖ਼ੁਦ ਦੇ ਸਰਕਾਰੀ ਰਿਵਾਲਵਰ ਦੀ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ ਹੈ। ਹਾਲੇ ਤਕ ਇਸ ਘਟਨਾ ਪਿੱਛੇ ਕਾਰਨ ਸਮਝ ਨਹੀਂ ਆ ਰਿਹਾ। ਪੁਲਿਸ ਸਿਰ ਵਿੱਚ ਵੱਜੀ ਗੋਲ਼ੀ ਕਾਰਨ ਕਈ ਸ਼ੰਕੇ ਵਿੱਚ ਘਿਰੀ ਹੋਈ ਹੈ। ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਮਹਿਜ ਹਾਦਸਾ ਹੈ ਜਾਂ ਕਥਿਤ ਆਤਮਹੱਤਿਆ। ਸੀਆਈਏ ਸਟਾਫ਼ ਦੇ ਇੰਚਾਰਜ ਵਜੋਂ ਤਾਇਨਾਤ ਇੰਸਪੈਕਟਰ ਅਰਵਿੰਦਰ ਸਿੰਘ ਦੀ ਲਾਸ਼ ਬਟਾਲਾ ਦੇ ਗ੍ਰੇਟਰ ਕਾਲੋਨੀ ਸਥਿਤ ਉਨ੍ਹਾਂ ਦੇ ਘਰ ਵਿੱਚ ਪਾਈ ਗਈ। ਇਸ ਰਹੱਸਮਈ ਮੌਤ ਨੇ ਕਈ ਤਰ੍ਹਾਂ ਦੇ ਸ਼ੰਕੇ ਵੀ ਪੈਦਾ ਕੀਤੇ ਹਨ। ਅਰਵਿੰਦਰ ਸਿੰਘ ਇੱਕ ਕਾਬਲ ਪੁਲਿਸ ਅਫਸਰ ਸੀ ਤੇ ਉਹ ਅਣਗਹਿਲੀ ਕਾਰਨ ਖ਼ੁਦ ਹੀ ਆਪਣੀ ਗੋਲ਼ੀ ਦਾ ਸ਼ਿਕਾਰ ਹੋ ਗਏ ਜਾਂ ਉਨ੍ਹਾਂ ਖ਼ੁਦਕੁਸ਼ੀ ਕੀਤੀ ਹੈ, ਇਸ ਬਾਰੇ ਕੋਈ ਵੀ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਹੈ। ਇੰਸਪੈਕਟਰ ਦੀ ਮ੍ਰਿਤਕ ਦੇਹ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਰਿਪੋਰਟ ਆਉਣ 'ਤੇ ਇਸ ਘਟਨਾ ਬਾਰੇ ਕੋਈ ਖੁਲਾਸਾ ਹੋ ਸਕਦਾ ਹੈ।