ਬਠਿੰਡਾ: ਸ਼ਹਿਰ ਦੇ ਚੇਤਕ ਪਾਰਕ ਕੋਲ ਭਿਆਨਕ ਹਾਦਸਾ ਵਾਪਰਿਆ ਹੈ ਜਿਸ 'ਚ ਰਾਮਪੁਰਾ ਦੇ 9 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਇਹ ਸਾਰੇ ਵਿਦਿਆਰਥੀ ਵੱਖ-ਵੱਖ ਕਾਲਜਾਂ ਤੇ ਕੋਚਿੰਗ ਸੈਂਟਰਾਂ 'ਚ ਪੜ੍ਹਦੇ ਸਨ।



ਦਰਅਸਲ ਇਹ ਬੱਚੇ ਰੋਡ 'ਤੇ ਖੜ੍ਹ ਕੇ ਆਪਣੇ ਵਾਹਨ ਦਾ ਇੰਤਜ਼ਾਰ ਕਰ ਰਹੇ ਸਨ। ਬਠਿੰਡੇ ਦੇ ਸਾਰੇ ਸੀਨੀਅਰ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪੁੱਜੇ। ਉਨ੍ਹਾਂ ਕਿਹਾ ਕਿ ਹਾਦਸਾ ਸਮੌਗ ਕਾਰਨ ਹੋਇਆ ਹੈ ਤੇ ਅਸੀਂ ਹਰ ਤਰ੍ਹਾਂ ਦੀ ਮਦਦ ਦੇਣ ਦੀ ਕੋਸ਼ਿਸ਼ 'ਚ ਜੁਟੇ ਹੋਏ ਹਾਂ।



ਇੱਕ ਹੋਰ ਹਾਦਸੇ 'ਚ ਬੱਸਾਂ ਦੀ ਆਪਣੀ ਟੱਕਰ ਨਾਲ ਘਟਨਾ ਵਾਲੀ ਥਾਂ 'ਤੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਟਕਰਾਈਆਂ ਤੇ ਕਈ ਲੋਕ ਗੰਭੀਰ ਜ਼ਖਮੀ ਹਨ ਜਿਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।