ਚੰਡੀਗੜ੍ਹ: ਡਰੱਗ ਮਾਮਲੇ 'ਚ ਬਿਕਰਮ ਮਜੀਠੀਆ ਤੋਂ ਮੰਗੀ ਮੁਆਫੀ ਤੋਂ ਬਾਅਦ ਟ੍ਰਿਬਿਊਨ 'ਚ ਵੱਡਾ ਬਦਲਾਅ ਹੋਇਆ ਹੈ। ਜੰਮੂ ਕਸ਼ਮੀਰ ਦੇ ਗਵਰਨਰ ਐੱਨ ਐੱਨ ਵੋਹਰਾ ਨੇ 'ਦਿ ਟ੍ਰਿਬਿਊਨ ਟਰੱਸਟ' ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ। ਸੂਤਰਾਂ ਮੁਤਾਬਕ ਬਿਕਰਮ ਮਜੀਠੀਆ ਤੋਂ ਦਿੱਤੀ ਮੁਆਫੀ ਤੋਂ ਬਾਅਦ ਟ੍ਰਿਬਿਊਨ 'ਚ ਵੱਡਾ ਬਖੇੜਾ ਖੜ੍ਹਾ ਹੋਇਆ ਸੀ । ਸੰਪਾਦਕੀ ਸਟਾਫ ਦੇ ਕੁਝ ਲੋਕ ਨੇ ਮੁਆਫੀ ਦਾ ਵੱਡਾ ਵਿਰੋਧ ਕੀਤਾ ਸੀ ਤੇ ਇਸ ਨੂੰ ਅਖ਼ਬਾਰ 'ਤੇ ਧੱਬਾ ਕਰਾਰ ਦਿੱਤਾ ਜਾ ਰਿਹਾ ਸੀ।
ਇਸ ਨਿਯੁਕਤੀ ਤੋਂ ਬਾਅਦ ਉਨ੍ਹਾਂ ਨੇ ਮੁੱਖ ਸੰਪਾਦਕ, ਜਨਰਲ ਮੈਨੇਜਰ ਅਤੇ ਸੰਸਥਾ ਦੇ ਸਮੂਹ ਸਟਾਫ ਮੈਂਬਰਾਂ ਦੇ ਨਾਂ ਜਾਰੀ ਸੁਨੇਹੇ ਵਿੱਚ ਜ਼ੋਰ ਦੇ ਕੇ ਕਿਹਾ ਹੈ ਕਿ 'ਟ੍ਰਿਬਿਊਨ ਅਖ਼ਬਾਰ ਸਮੂਹ' ਪੱਤਰਕਾਰੀ ਦੇ ਉੱਚੇ-ਸੁੱਚੇ ਮਿਆਰਾਂ, ਜਨਤਕ ਹਿੱਤਾਂ  ਅਤੇ ਨੈਤਿਕ ਕਦਰਾਂ-ਕੀਮਤਾਂ ਲਈ ਹਰ ਹਾਲ ਵਚਨਬੱਧ ਰਹੇਗਾ।


ਦਰ ਅਸਲ ਇਸ ਮੁਆਫੀ ਤੋਂ ਬਾਅਦ ਟ੍ਰਿਬਿਊਨ ਦੀ ਸਾਖ਼ 'ਤੇ ਵੱਡੇ ਸਵਾਲ ਖੜ੍ਹੇ ਹੋਏ ਸਨ ਤੇ ਅਖ਼ਬਾਰ ਦੀ ਜਨਤਾ ਨੇ ਵੀ ਵੱਡੇ ਪੱਧਰ 'ਤੇ ਅਲੋਚਨਾ ਕੀਤੀ ਸੀ।