ਬਠਿੰਡਾ ਪੁਲਿਸ ਦੇ ਅੜਿੱਕੇ ਆਇਆ ਬਦਮਾਸ਼ ਲਾਲੀ ਸਿਧਾਣਾ, ਲੰਮੇ ਸਮੇਂ ਤੋਂ ਸੀ ਫਰਾਰ
ਏਬੀਪੀ ਸਾਂਝਾ | 19 Jul 2019 12:38 PM (IST)
ਜ਼ਿਲ੍ਹੇ ਦੀ ਸੀਆਈਏ-2 ਪੁਲਿਸ ਨੇ 'ਡੀ' ਸ਼੍ਰੇਣੀ ਦੇ ਗੈਂਗਸਟਰ ਲਾਲੀ ਸਿਧਾਣਾ ਨੂੰ ਕਾਬੂ ਕਰ ਲਿਆ ਹੈ। ਸਿਧਾਣਾ ਦੀ ਗ੍ਰਿਫ਼ਤਾਰੀ ਪਿੰਡ ਲਹਿਰਾ ਧੂਰਕੋਟ ਤੋਂ ਹੋਈ ਹੈ। ਬਦਮਾਸ਼ ਪਿਛਲੇ ਕਈ ਸਮੇਂ ਤੋਂ ਪੁਲਿਸ ਦੀ ਪਕੜ ਤੋਂ ਬਾਹਰ ਸੀ।
ਬਠਿੰਡਾ: ਜ਼ਿਲ੍ਹੇ ਦੀ ਸੀਆਈਏ-2 ਪੁਲਿਸ ਨੇ 'ਡੀ' ਸ਼੍ਰੇਣੀ ਦੇ ਗੈਂਗਸਟਰ ਲਾਲੀ ਸਿਧਾਣਾ ਨੂੰ ਕਾਬੂ ਕਰ ਲਿਆ ਹੈ। ਸਿਧਾਣਾ ਦੀ ਗ੍ਰਿਫ਼ਤਾਰੀ ਪਿੰਡ ਲਹਿਰਾ ਧੂਰਕੋਟ ਤੋਂ ਹੋਈ ਹੈ। ਬਦਮਾਸ਼ ਪਿਛਲੇ ਕਈ ਸਮੇਂ ਤੋਂ ਪੁਲਿਸ ਦੀ ਪਕੜ ਤੋਂ ਬਾਹਰ ਸੀ। ਜਾਣਕਾਰੀ ਮੁਤਾਬਕ ਬਦਮਾਸ਼ ਲਾਲੀ ਸਿਧਾਣਾ ਕਤਲ ਦੇ ਮਾਮਲੇ ਵਿੱਚ ਨਾਮਜ਼ਦ ਸੀ ਤੇ ਪੁਲਿਸ ਲੰਮੇ ਸਮੇਂ ਤੋਂ ਉਸ ਦੀ ਤਲਾਸ਼ ਕਰ ਰਹੀ ਸੀ। ਪੁਲਿਸ ਨੇ ਇਸ ਕੇਸ ਬਾਰੇ ਪ੍ਰੈੱਸ ਕਾਨਫਰੰਸ ਕਰਨ ਦੀ ਜਾਣਕਾਰੀ ਦਿੱਤੀ ਹੈ।