ਬਠਿੰਡਾ: ਬਠਿੰਡਾ ਪੁਲਿਸ ਨੇ ਇੱਕ ਅਜਿਹੇ ਮੁਲਜ਼ਮ ਨੂੰ ਕਾਬੂ ਕੀਤਾ ਹੈ ਜਿਸ ਕੋਲੋਂ 20 ਚੋਰੀ ਕੀਤੀਆਂ ਐਕਟਿਵਾ ਬਰਾਮਦ ਹੋਈਆਂ ਹਨ। ਹੈਰਾਨੀ ਦੀ ਗੱਲ ਹੈ ਕਿ ਚੋਰ ਨੇ ਜ਼ਿਆਦਾਤਰ ਚਿੱਟੇ ਰੰਗ ਦੀਆਂ ਐਕਟਿਵਾ ਚੋਰੀ ਕੀਤੀਆਂ।


ਇਸ ਬਾਰੇ ਵਧੇਰੇ ਜਾਣਾਕਾਰੀ ਦਿੰਦਿਆਂ ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸਪੈਸ਼ਲ ਸਟਾਫ ਨੇ ਇਹ ਕਾਮਯਾਬੀ ਹਾਸਲ ਕੀਤੀ ਹੈ।


ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਠਿੰਡਾ ਨੇ ਮਲੋਟ ਰੋਡ ਟੀ ਪੁਆਇੰਟ ਸਿਵੀਆ ਰੋਡ ਬਠਿੰਡਾ 'ਤੇ ਮੁਖਬਰੀ ਦੇ ਆਧਾਰ 'ਤੇ ਵਿਅਕਤੀ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਇਸ ਕੋਲੋਂ ਚੋਰੀ ਕੀਤੀਆਂ 20 ਐਕਟਿਵਾ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਵਿਅਕਤੀ ਨੇ ਚੋਰੀ ਕੀਤੀਆਂ ਹੋਈਆਂ ਐਕਟਿਵਾ ਸਕੂਟਰੀ ਮਲੋਟ ਰੋਡ ਵਿਖੇ ਗੋਦਾਮ ਵਿੱਚ ਰੱਖੀਆਂ ਹੋਈਆਂ ਸੀ ਜਿਨ੍ਹਾਂ ਨੂੰ ਦੋਸ਼ੀ ਦੀ ਨਿਸ਼ਾਨਦੇਹੀ 'ਤੇ ਬਰਾਮਦ ਕੀਤਾ ਗਿਆ ਹੈ।


ਉਨ੍ਹਾਂ ਦੱਸਿਆ ਕਿ ਦੋਸ਼ੀ ਖਿਲਾਫ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਪਹਿਲਾਂ ਮਾਮਲਾ ਦਰਜ ਹੈ। ਹੁਣ ਬਠਿੰਡਾ ਵਿਖੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਅਦਾਲਤ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤਾਂ ਜੋ ਪਤਾ ਲੱਗ ਸਕੇ ਕਿ ਇਸ ਨੇ ਇਹ ਐਕਟਿਵਾ ਕਿਹੜੇ ਕਿਹੜੇ ਇਲਾਕੇ ਚੋਂ ਚੋਰੀ ਕੀਤਾ ਹੈ।


ਇਹ ਵੀ ਪੜ੍ਹੋ: Farmers Protest: ਸਿੰਘੂ ਮੋਰਚੇ ਲਈ ਮਾਝੇ ਤੋਂ ਨੌਵਾਂ ਜੱਥਾ 20 ਮਾਰਚ ਨੂੰ ਹੋਵੇਗਾ ਰਵਾਨਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904