ਬਠਿੰਡੇ 'ਚ ਭੁੱਲ ਕੇ ਵੀ ਨਾ ਤੋੜਿਓ ਟਰੈਫਿਕ ਨਿਯਮ, ਪੁਲਿਸ ਨੇ ਲਾਇਆ ਨਵਾਂ ਸਿਸਟਮ
ਏਬੀਪੀ ਸਾਂਝਾ | 08 Aug 2019 05:54 PM (IST)
ਬਠਿੰਡਾ ਦੇ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਹਾਈਟੈਕ ਕੈਮਰੇ ਲਗਾਏ ਗਏ ਹਨ ਤਾਂ ਜੋ ਕੋਈ ਵੀ ਵਿਅਕਤੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਵੇ। ਉਨ੍ਹਾਂ ਦੱਸਿਆ ਕਿ ਬਠਿੰਡਾ ਦੇ ਹਨੂੰਮਾਨ ਚੌਕ ਵਿੱਚ ਪੁਲਿਸ ਨੇ ਇਹ ਹਾਈਟੈਕ ਕੈਮਰੇ ਲਾਏ ਹਨ ਜੋ ਪੰਜਾਬ ਦੇ ਕਿਸੇ ਹੋਰ ਸ਼ਹਿਰ ਵਿੱਚ ਨਹੀਂ ਲਗਾਏ ਸਨ।
ਫਾਈਲ ਤਸਵੀਰ
ਬਠਿੰਡਾ: ਹਾਈਟੈਕ ਕੈਮਰਿਆਂ ਨਾਲ ਲੈਸ ਸੂਬੇ ਦਾ ਪਹਿਲਾ ਸ਼ਹਿਰ ਹੋਵੇਗਾ ਬਠਿੰਡਾ, ਜਿੱਥੇ ਸੜਕੀ ਤੇ ਲੋਕਾਂ ਦੀ ਸੁਰੱਖਿਆ ਨੂੰ ਉੱਚਾ ਚੁੱਕਣ ਲਈ ਪੁਲਿਸ ਨੇ ਸਖ਼ਤ ਕਦਮ ਚੁੱਕੇ ਹਨ। ਬਠਿੰਡਾ ਸ਼ਹਿਰ ਵਿੱਚ ਨਿੱਤ ਦਿਨ ਹੋ ਰਹੀਆਂ ਵਾਰਦਾਤਾਂ ਨੂੰ ਠੱਲ੍ਹਣ ਤੇ ਨਸ਼ੇ 'ਤੇ ਸ਼ਿਕੰਜਾ ਕੱਸਣ ਲਈ ਸ਼ਹਿਰ ਵਿੱਚ ਉੱਚ ਪੱਧਰੀ ਸੀਸੀਟੀਵੀ ਕੈਮਰੇ ਵੀ ਲਾਏ ਗਏ ਹਨ। ਜਾਣਕਾਰੀ ਦਿੰਦਿਆਂ ਬਠਿੰਡਾ ਦੇ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਹਾਈਟੈਕ ਕੈਮਰੇ ਲਗਾਏ ਗਏ ਹਨ ਤਾਂ ਜੋ ਕੋਈ ਵੀ ਵਿਅਕਤੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਵੇ। ਉਨ੍ਹਾਂ ਦੱਸਿਆ ਕਿ ਬਠਿੰਡਾ ਦੇ ਹਨੂੰਮਾਨ ਚੌਕ ਵਿੱਚ ਪੁਲਿਸ ਨੇ ਇਹ ਹਾਈਟੈਕ ਕੈਮਰੇ ਲਾਏ ਹਨ ਜੋ ਪੰਜਾਬ ਦੇ ਕਿਸੇ ਹੋਰ ਸ਼ਹਿਰ ਵਿੱਚ ਨਹੀਂ ਲਗਾਏ ਸਨ। ਬਠਿੰਡਾ ਦੇ ਐਸਐਸਪੀ ਨੇ ਦੱਸਿਆ ਕਿ ਪਿਛਲੇ ਤਿੰਨ-ਚਾਰ ਸਾਲਾਂ ਵਿੱਚ ਬਹੁਤ ਸਾਰੀਆਂ ਤਕਨੀਕਾਂ ਆ ਗਈਆਂ ਹਨ। ਸ਼ਹਿਰ ਵਿੱਚ 44 ਥਾਵਾਂ 'ਤੇ 128 ਕੈਮਰੇ ਲੱਗੇ ਹਨ। ਉਨ੍ਹਾਂ ਦੱਸਿਆ ਕਿ ਇਹ ਕੈਮਰੇ ਕਾਰ ਦਾ ਨੰਬਰ ਤਲਾਸ਼ਣ ਤੋਂ ਲੈ ਕੇ ਕਿਸੇ ਵਿਅਕਤੀ ਦਾ ਚਿਹਰਾ ਪਛਾਣਨ ਦੇ ਸਮਰੱਥ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਪ੍ਰਣਾਲੀ ਨਾਲ ਸ਼ਹਿਰ ਵਿੱਚ ਜੁਰਮ ਨੂੰ ਠੱਲ੍ਹ ਪਾਈ ਜਾ ਸਕੇਗੀ।