ਤਿੰਨ ਨਸ਼ਾ ਤਸਕਰਾਂ ਕੋਲੋਂ ਮਿਲੀ 10 ਕਿੱਲੋ ਅਫ਼ੀਮ
ਏਬੀਪੀ ਸਾਂਝਾ | 25 Mar 2019 06:47 PM (IST)
ਚੰਡੀਗੜ੍ਹ: ਬਠਿੰਡਾ ਪੁਲਿਸ ਨੇ 10 ਕਿੱਲੋ ਅਫ਼ੀਮ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਨਸ਼ਾ ਤਸਕਰ ਡੇਢ ਲੱਖ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਬਾਜ਼ਾਰ ਵਿੱਚ ਇਹ ਅਫੀਮ ਵੇਚ ਦਿੰਦੇ ਸੀ। ਇਸ ਹਿਸਾਬ ਨਾਲ ਇਸ ਦਸ ਕਿੱਲੋ ਅਫੀਮ ਦੀ ਕੁੱਲ ਕੀਮਤ ਪੰਦਰਾਂ ਲੱਖ ਰੁਪਏ ਹੈ। ਨਸ਼ਾ ਤਸਕਰ ਇਹ ਅਫੀਮ ਰਾਜਸਥਾਨ ਦੇ ਭੀਲਵਾੜਾ ਤੋਂ ਲੈ ਕੇ ਆਉਂਦੇ ਸੀ ਜੋ ਆਈਸਕ੍ਰੀਮ ਦਾ ਕੰਮ ਕਰਦੇ ਹਨ। ਬਠਿੰਡਾ ਦੇ ਰਾਮਪੁਰਾ ਫੂਲ ਵਿੱਚ ਆਈਸਕ੍ਰੀਮ ’ਚ ਇਸਤੇਮਾਲ ਹੋਣ ਵਾਲੇ ਧੱਕਿਆਂ ਤੇ ਚੈਰੀ ਵਿੱਚ ਲੁਕਾ ਕੇ ਬੱਸ ਉੱਪਰ ਰੱਖ ਕੇ ਅਫੀਮ ਲਿਆਦੀ ਜਾਂਦੀ ਸੀ। ਇਨ੍ਹਾਂ ਤਿੰਨ ਨਸ਼ਾ ਤਸਕਰਾਂ ਦੇ ਵਿੱਚੋਂ ਇੱਕ ਤਸਕਰ ਰਾਜਸਥਾਨ ਦਾ ਹੈ, ਜਿਸ ਉੱਤੇ ਪਹਿਲਾਂ ਵੀ ਭੁੱਕੀ ਦੇ ਕਈ ਮਾਮਲੇ ਦਰਜ ਹਨ। ਬਠਿੰਡਾ ਪੁਲਿਸ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ।