ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਾਸ-ਮ-ਖਾਸ ਦਿਆਲ ਸਿੰਘ ਕੋਲਿਆਂਵਾਲੀ ਵੱਲੋਂ ਮੁਹਾਲੀ ਦੀ ਅਦਾਲਤ ਵਿੱਚ ਸਰੰਡਰ ਕਰਨ ਮਗਰੋਂ ਬਠਿੰਡਾ ਵਿਜੀਲੈਂਸ ਦੀ ਟੀਮ ਰਿਮਾਂਡ ਲੈਣ ਪਹੁੰਚੀ ਹੈ। ਇਸ ਮਗਰੋਂ ਬਠਿੰਡਾ ਵਿਜੀਲੈਂਸ ਕੋਲਿਆਂਵਾਲੀ ਤੋਂ ਪੁੱਛਗਿੱਛ ਕਰੇਗੀ। ਬੀਤੇ ਦਿਨੀਂ ਸ਼ਾਮ ਕੋਲਿਆਂਵਾਲੀ ਨੇ ਮੁਹਾਲੀ ਦੀ ਅਦਾਲਤ ਵਿੱਚ ਸਰੰਡਰ ਕੀਤਾ ਸੀ।


ਕੋਲਿਆਂਵਾਲੀ ਖ਼ਿਲਾਫ਼ ਬਠਿੰਡਾ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਗਿਆ ਸੀ। ਬੀਤੇ ਦਿਨ ਅਦਾਲਤ ਵਿੱਚ ਪੇਸ਼ ਹੋਣ ਮਗਰੋਂ ਬਠਿੰਡਾ ਵਿਜੀਲੈਂਸ ਟੀਮ ਰਿਮਾਂਡ ਲੈਣ ਨਹੀਂ ਸਮੇਂ ਸਿਰ ਨਹੀਂ ਪਹੁੰਚ ਸਕੀ ਸੀ। ਇਸ ਕਰਕੇ ਅਦਾਲਤ ਵੱਲੋਂ ਕੋਲਿਆਂਵਾਲੀ ਨੂੰ ਪਟਿਆਲਾ ਜੇਲ੍ਹ ਵਿੱਚ ਭੇਜਿਆ ਗਿਆ ਸੀ।

30 ਜੂਨ ਨੂੰ ਵਿਜੀਲੈਂਸ ਨੇ ਕੋਲਿਆਂਵਾਲੀ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਸੀ। ਕੋਲਿਆਂਵਾਲੀ ਉੱਪਰ ਇਲਜ਼ਾਮ ਹਨ ਕਿ ਉਸ ਨੇ ਆਪਣੀ ਕਮਾਈ ਤੋਂ 1.71 ਕਰੋੜ ਵੱਧ ਦੀ ਜਾਇਦਾਦ ਬਣਾਈ ਹੈ।