ਨਵੀਂ ਦਿੱਲੀ: ਸੰਸਦ ਦੀ ਵੀਡੀਓ ਵਿਵਾਦ 'ਤੇ ਆਮ ਆਦਮੀ ਪਾਰਟੀ ਆਪਣੇ ਸਾਂਸਦ ਭਗਵੰਤ ਮਾਨ ਦੇ ਹੱਕ ਵਿੱਚ ਡਟ ਗਈ ਹੈ। 'ਆਪ' ਲੀਡਰ ਆਸ਼ੂਤੋਸ਼ ਨੇ ਕਿਹਾ ਹੈ ਕਿ ਮਾਨ ਸੰਸਦ ਵਿੱਚ ਪ੍ਰਸ਼ਨ ਪੁੱਛਣ ਦੀ ਲੱਕੀ ਡਰਾਅ ਪ੍ਰਣਾਲੀ ਦਾ ਪਰਦਾਫਾਸ਼ ਕਰਨਾ ਚਾਹੁੰਦੇ ਸਨ। ਵਿਰੋਧੀ ਧਿਰਾਂ ਨੇ ਇਸ ਮਾਮਲੇ ਨੂੰ ਹੋਰ ਹੀ ਰੰਗਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਖਬਰਾਂ ਆ ਰਹੀਆਂ ਸਨ ਕਿ ਪਾਰਟੀ ਭਗਵੰਤ ਮਾਨ ਤੋਂ ਨਾਰਾਜ ਹੈ।

 

 

ਆਸ਼ੂਤੋਸ਼ ਨੇ ਸਵਾਲ ਕੀਤਾ ਕਿ ਕੀ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਾਕਿ ਖੁਫੀਆ ਏਜੰਸੀਆਂ ਆਈ.ਐਸ.ਆਈ. ਨੂੰ ਪਠਾਨਕੋਟ ਏਅਰਬੇਸ 'ਤੇ ਬੁਲਾਏ ਜਾਣ ਤੋਂ ਵੀ ਜ਼ਿਆਦਾ ਵੱਡੀ ਸੁਰੱਖਿਆ ਚੂਕ ਸੀ। ਆਸ਼ੂਤੋਸ਼ ਨੇ ਟਵੀਟ ਕੀਤਾ ਕਿ ਆਈ.ਐਸ.ਆਈ. ਨੇ ਸੰਸਦ ਸਣੇ ਸਾਰੇ ਅੱਤਵਾਦੀ ਹਮਲਿਆਂ ਨੂੰ ਅੰਜ਼ਾਮ ਦਿੱਤਾ। ਮੋਦੀ ਆਈ.ਐਸ.ਆਈ. ਨੂੰ ਪਠਾਨਕੋਟ ਦੋਰੇ 'ਤੇ ਬੁਲਾਉਂਦੇ ਹਨ। ਇਹ ਸੁਰੱਖਿਆ ਚੂਕ ਨਹੀਂ ਹੈ।

 

 

ਕਾਬਲੇਗੌਰ ਹੈ ਕਿ ਸਾਂਸਦ ਭਗਵੰਤ ਮਾਨ ਨੇ ਸੰਸਦ ਦੀ ਵੀਡੀਓ ਬਣਾ ਕੇ ਫੇਸਬੁੱਕ 'ਤੇ ਪਾ ਦਿੱਤੀ ਸੀ। ਇਸ 'ਤੇ ਕਾਫੀ ਹੰਗਾਮਾ ਮੱਚਿਆ ਹੈ। ਲੋਕ ਸਭਾ ਦੀ ਚੇਅਰਪਰਸਨ ਸੁਮਿੱਤਰਾ ਮਹਾਜਨ ਨੇ 9 ਮੈਂਬਰੀ ਕਮੇਟੀ ਬਣਾ ਕੇ 3 ਅਗਸਤ ਤੱਕ ਰਿਪੋਰਟ ਦੇਣ ਲਈ ਕਿਹਾ ਹੈ। ਇਸ ਸਮੇਂ ਤੱਕ ਮਾਨ ਸੰਸਦ ਦੀ ਕਾਰਵਾਈ ਵਿੱਛ ਵੀ ਸ਼ਾਮਲ ਨਹੀਂ ਹੋ ਸਕਣਗੇ।