ਭਗਵੰਤ ਮਾਨ ਨੇ ਬਰਨਾਲਾ ਰੈਲੀ 'ਚ ਆਪਣੀ ਮਾਂ ਦੇ ਸਾਹਮਣੇ ਸ਼ਰਾਬ ਛੱਡਣ ਦਾ ਵਾਅਦਾ ਕੀਤਾ। ਮਾਨ ਨੇ ਕਿਹਾ ਕਿ ਉਨ੍ਹਾਂ ਇਸ ਵਾਰ ਨਵੇਂ ਸਾਲ 'ਤੇ ਅਹਿਦ ਲਿਆ ਕਿ ਜਿੱਥੇ ਜ਼ਿੰਦਗੀ ਵਿੱਚ ਹੋਰ ਚੀਜ਼ਾਂ ਛੱਡੀਆਂ, ਉੱਥੇ ਸ਼ਰਾਬ ਨੂੰ ਵੀ ਛੱਡਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਵੇਂ ਸਾਲ ਮੌਕੇ ਲਏ ਇਸ ਰੈਜ਼ੋਲਿਊਸ਼ਨ ਨੂੰ ਉਹ ਪੂਰੀ ਜ਼ਿੰਦਗੀ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਗੁੁਰਦੁਆਰਾ ਮਸਤੁਆਣਾ ਸਾਹਿਬ ਜਾ ਕੇ ਅਰਦਾਸ ਕਰਨਗੇ ਕਿ ਕਦੇ ਵੀ ਸ਼ਰਾਬ ਨੂੰ ਹੱਥ ਨਹੀਂ ਲਾਉਣਗੇ।
ਇਸ ਐਲਾਨ ਨਾਲ ਮਾਨ ਦੇ ਮਾਤਾ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਜ਼ਿਕਰਯੋਗ ਹੈ ਕਿ ਸ਼ਰਾਬ ਕਾਰਨ ਭਗਵੰਤ ਮਾਨ ਨੇ ਕਾਫੀ ਵਿਵਾਦ ਵੀ ਖੱਟੇ ਹਨ। ਸੰਸਦ ਤੋਂ ਲੈਕੇ ਬਰਗਾੜੀ ਮੋਰਚੇ 'ਤੇ ਮਾਨ ਉੱਪਰ ਸ਼ਰਾਬ ਪੀਕੇ ਜਾਣ ਦੇ ਇਲਜ਼ਾਮ ਲੱਗੇ ਸਨ, ਜਿਨ੍ਹਾਂ ਦੇ ਵੀਡੀਓ ਵੀ ਵਾਇਰਲ ਹੋਏ ਸੀ। ਪਰ ਹੁਣ ਭਗਵੰਤ ਮਾਨ ਬੀਬੇ ਬਣ ਕੇ ਦਿਖਾਉਣਗੇ।
ਦੇਖੋ ਵੀਡੀਓ-