ਅਸ਼ਰਫ ਢੁੱਡੀ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਸੰਸਦ 'ਚ ਬਾਦਲਾਂ ਦੀਆਂ ਟਰਾਂਸਪੋਰਟ ਕੰਪਨੀਆਂ ਦਾ ਮੁੱਦਾ ਲੈ ਕੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਬਾਦਲਾਂ ਦੀਆਂ ਕੰਪਨੀਆਂ ਨੂੰ ਫਾਇਦਾ ਪਹੰਚਾਇਆ ਜਾ ਰਿਹਾ ਹੈ।
ਸੰਸਦ ਵਿੱਚ ਬੋਲਦਿਆਂ ਉਨ੍ਹਾਂ ਰੇਲ ਮੰਤਰਾਲੇ ਦਾ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਰੇਲ ਪ੍ਰਬੰਧਾਂ ਨੂੰ ਲੈ ਕੇ ਧੰਨਵਾਦ ਕੀਤਾ। ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਰਾਜਪੁਰਾ-ਸਨੇਟਾ ਰੇਲ ਟਰੈਕ ਇਸ ਲਈ ਨਹੀਂ ਬਣਾਇਆ ਜਾ ਰਿਹਾ ਤਾਂ ਕਿ ਬਾਦਲਾਂ ਦੀਆਂ ਟਰਾਂਸਪੋਰਟ ਕੰਪਨੀਆਂ ਨੂੰ ਫਾਇਦਾ ਪਹੁੰਚਾਇਆ ਜਾ ਸਕੇ। ਮਾਨ ਨੇ ਆਖਿਆ ਕਿ ਜੇਕਰ ਇਹ ਟਰੈਕ ਬਣਦਾ ਹੈ ਤਾਂ ਗੰਗਾਨਗਰ ਤੋਂ ਲੈ ਕੇ ਪੂਰਾ ਮਾਲਵਾ ਖੇਤਰ ਚੰਡੀਗੜ੍ਹ ਨਾਲ ਜੁੜ ਜਾਏਗਾ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਲੋਕਾਂ ਨੂੰ ਟਰੇਨ ਰਾਹੀਂ ਸਫਰ ਕਰਕੇ ਪਹਿਲਾਂ ਰਾਜਪੁਰਾ ਤੇ ਫਿਰ ਅੰਬਾਲਾ ਜਾਣਾ ਪੈਂਦਾ ਹੈ। ਫਿਰ ਬਾਅਦ ਵਿੱਚ ਉਹ ਚੰਡੀਗੜ੍ਹ ਪਹੁੰਚਦੇ ਹਨ। ਜੇਕਰ ਇਹ ਰੇਲ ਟਰੈਕ ਬਣਾ ਦਿਤਾ ਜਾਂਦਾ ਹੈ ਤਾਂ ਗੰਗਾਨਗਰ ਤੋਂ ਲੈ ਕੇ ਪੂਰੇ ਮਾਲਵੇ ਦੇ ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ ਤੇ ਘੱਟ ਕਿਰਾਏ ਵਿੱਚ ਚੰਡੀਗੜ੍ਹ ਪਹੁੰਚ ਸਕਦੇ ਹਨ। ਭਗਵੰਤ ਮਾਨ ਕਿਹਾ ਕਿ ਇਹ ਟਰੈਕ ਇਸ ਲਈ ਨਹੀਂ ਬਣ ਰਿਹਾ ਕਿਉਂਕਿ ਬਾਦਲਾਂ ਦੀਆਂ ਬੱਸਾਂ ਨੂੰ ਘਾਟਾ ਪੈ ਜਾਂਦਾ ਹੈ। ਇਸ ਲਈ ਇਹ ਟਰੈਕ ਸਿਆਸੀ ਦਬਾਅ ਕਰਕੇ ਨਹੀਂ ਬਣਵਾਇਆ ਜਾ ਰਿਹਾ।
ਭਗਵੰਤ ਮਾਨ ਨੇ ਸਿੱਖ ਸੰਗਤਾਂ ਲਈ ਟਰੇਨ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਮਾਨ ਨੇ ਕਿਹਾ ਕਿ ਪੰਜ ਤਖਤਾਂ ਨੂੰ ਜੋੜਨ ਵਾਲੀ ਟਰੇਨ ਸ਼ੁਰੂ ਕੀਤੀ ਜਾਵੇ ਜਿਸ ਦੀ ਸ਼ੁਰੂਆਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਵੇ। ਇਹ ਆਨੰਦਪੁਰ ਸਾਹਿਬ ਹੁੰਦੀ ਹੋਈ ਤਖਤ ਪਟਨਾ ਸਾਹਿਬ ਪਹੁੰਚੇ। ਉਸ ਤੋਂ ਬਾਅਦ ਨਾਂਦੇੜ ਸਾਹਿਬ, ਤਲਵੰਡੀ ਸਾਬੋ ਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ 'ਤੇ ਖਤਮ ਹੋਵੇ।
ਨਹੀਂ ਮੁੜੇ ਭਗਵੰਤ ਮਾਨ, ਸੰਸਦ 'ਚ ਲੈ ਪਹੁੰਚੇ ਬਾਦਲਾਂ ਦੀਆਂ ਟਰਾਂਸਪੋਰਟ ਕੰਪਨੀਆਂ ਦਾ ਮੁੱਦਾ
ਏਬੀਪੀ ਸਾਂਝਾ
Updated at:
13 Mar 2020 06:35 PM (IST)
ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਸੰਸਦ 'ਚ ਬਾਦਲਾਂ ਦੀਆਂ ਟਰਾਂਸਪੋਰਟ ਕੰਪਨੀਆਂ ਦਾ ਮੁੱਦਾ ਲੈ ਕੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਬਾਦਲਾਂ ਦੀਆਂ ਕੰਪਨੀਆਂ ਨੂੰ ਫਾਇਦਾ ਪਹੰਚਾਇਆ ਜਾ ਰਿਹਾ ਹੈ।
- - - - - - - - - Advertisement - - - - - - - - -