Punjab News: ਮੁਹਾਲੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਗਲ ਕਿਹਾ ਗਿਆ ਸੀ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖਾ ਸ਼ਬਦੀ ਵਾਰ ਕੀਤਾ ਹੈ। ਮਾਨ ਨੇ ਕਿਹਾ ਕਿ ਜਿਸ ਨੂੰ ਪਿਤਾ ਤੇ ਸਮਾਨ ਵਿਚਾਲੇ ਫਰਕ ਨਹੀਂ ਪਤਾ ਉਹ ਦੂਜਿਆਂ ਵਿੱਚ ਨੁਕਸ ਕੱਢ ਰਿਹਾ।
ਭਗਵੰਤ ਮਾਨ ਨੇ ਸੁਖਬੀਰ ਬਾਦਲ ਉੱਤੇ ਤੰਜ ਕਸਦਿਆਂ ਕਿਹਾ, ਜਿਹੜੇ ਸਕੂਲਾਂ ਵਿੱਚ ਇਹ ਪੜ੍ਹੇ ਨੇ ਉੱਥੇ ਪੰਜਾਬ ਦਾ ਇਤਿਹਾਸ ਨਹੀਂ ਪੜ੍ਹਾਉਂਦੇ, ਮਾਨ ਨੇ ਕਿਹਾ ਕਿ ਜੋ ਕੈਮਰੇ ਸਾਹਮਣੇ ਆਪਣੇ ਪਿਤਾ ਨੂੰ ਪਿਤਾ ਸਮਾਨ ਕਹਿ ਚੁੱਕਿਆ ਹੈ ਜਿਸ ਨੂੰ ਪਿਤਾ ਤੇ ਸਮਾਨ ਵਿਚਾਲੇ ਫਰਕ ਨਹੀਂ ਪਤਾ ਉਹ ਦੂਜਿਆਂ ਵਿੱਚ ਨੁਕਸ ਕੱਢ ਰਿਹਾ।
ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਸਾਢੇ ਦੋ ਤੇ ਢਾਈ ਵਿਚਾਲੇ ਦਾ ਫਰਕ ਨਹੀਂ ਪਤਾ, ਆਉਣ ਵਾਲੇ ਦਿਨਾਂ ਵਿੱਚ ਉਹ ਡੇਢ ਨੂੰ ਵੀ ਸਾਢੇ ਇੱਕ ਕਹਿਣਗੇ। ਉਨ੍ਹਾਂ ਦੇ ਪਹਾੜਾਂ ਵਾਲੇ ਸਕੂਲਾਂ ਵਿੱਚ ਢਾਈ ਤੇ ਡੇਢ ਪੜ੍ਹਾਇਆ ਨਹੀਂ ਜਾਂਦਾ।
ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਵੱਲੋਂ ਇਸ ਦਾ ਜਵਾਬ ਦਿੱਤਾ ਗਿਆ ਸੀ, ਆਹ ਦੇਖੋ ਪੰਜਾਬੀਓ..ਇਹਨਾਂ ਦੀ ਬੌਖਲਾਹਟ ਜਾਂ ਦਿਮਾਗੀ ਸੰਤੁਲਨ ਖਰਾਬ.. ਬਾਦਲ ਵੀ ਸਾਹਬ ..ਬਰਨਾਲਾ ਵੀ ਸਾਹਬ...ਬੇਅੰਤ ਸਿੰਘ ਵੀ ਅਤੇ ਕੈਪਟਨ ਵੀ ਸਾਹਬ..ਮੈਨੂੰ “ਪਾਗਲ ਜਿਹਾ” …ਕੋਈ ਗੱਲ ਨੀ ਸੁਖਬੀਰ ਸਿੰਘ ਜੀ ਮੇਰੇ ਨਾਲ ਕੁਦਰਤ ਐ ..ਮੇਰੇ ਨਾਲ ਲੋਕ ਨੇ ..ਘੱਟੋ-ਘੱਟ ਇਹ ਪਾਗਲ ਜਿਹਾ ਪੰਜਾਬ ਨੂੰ ਲੁੱਟਦਾ ਨਹੀਂ ਤੁਹਾਡੇ ਵਾਂਗ…
ਦੱਸ ਦਈਏ ਕਿ ਸੁਖਬੀਰ ਬਾਦਲ ਵਲੋਂ ਮੁਹਾਲੀ ਦੇ ਇੱਕ ਸਮਾਗਮ ਵਿਖੇ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ‘ਪਾਗਲ’ ਕਹਿੰਦੇ ਹੋਏ ਸੰਬੋਧਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਕਾਫ਼ੀ ਜਿਆਦਾ ਗਰਮ ਹੋ ਗਈ ਹੈ। ਸੁਖਬੀਰ ਬਾਦਲ ਵਲੋਂ ਕਿਹਾ ਗਿਆ ਸੀ ਕਿ ਪੰਜਾਬ ਵਿੱਚ ਹੁਣ ਤੱਕ 3-4 ਮੁੱਖ ਮੰਤਰੀ ਹੀ ਹੋਏ ਹਨ, ਜਿਨਾਂ ਵਿੱਚ ਬਾਦਲ ਸਾਹਿਬ 20 ਸਾਲ ਤਾਂ ਕੈਪਟਨ ਅਮਰਿੰਦਰ ਸਿੰਘ 10 ਸਾਲ ਤੇ ਬੇਅੰਤ ਸਿੰਘ 5 ਮੁੱਖ ਮੰਤਰੀ ਰਹੇ ਹਨ ਅਤੇ ਹੁਣ ‘ਪਾਗਲ’ ਜਿਹੇ ਨੂੰ ਇੱਕ ਸਾਲ ਹੀ ਹੋਇਆ ਹੈ। ਇਨਾਂ ਸ਼ਬਦਾ ਤੋਂ ਬਾਅਦ ਆਮ ਆਦਮੀ ਪਾਰਟੀ ਵਲੋਂ ਖ਼ਾਸਾ ਵਿਰੋਧ ਕੀਤਾ ਜਾ ਰਿਹਾ ਹੈ।