Taran Taran News : 7 ਮਹੀਨੇ ਪਹਿਲਾਂ ਪਤਨੀ ਨਾਲ ਕੈਨੇਡਾ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਨਵਜੋਤ ਸਿੰਘ ਪੁੱਤਰ ਨਿਰਵੈਲ ਸਿੰਘ ਵਾਸੀ ਪਿੰਡ ਢੋਟੀਆਂ ਦੀ ਸ਼ੁੱਕਰਵਾਰ ਨੂੰ ਕੈਨੇਡਾ 'ਚ ਦਿਲ ਬੰਦ ਹੋਣ ਕਾਰਨ ਮੌਤ ਹੋ ਗਈ ਹੈ। ਨਵਜੋਤ ਸੱਤ ਮਹੀਨੇ ਪਹਿਲਾਂ ਪਤਨੀ ਰਮਨਦੀਪ ਕੌਰ ਨਾਲ ਕੈਨੇਡਾ ਗਿਆ ਸੀ। 


 

ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਨਵਜੋਤ ਨੇ ਆਪਣੀ ਭੈਣ ਕਮਲਜੀਤ ਕੌਰ ਨੂੰ ਫੋਨ ਕਰਕੇ ਪਰਿਵਾਰ ਦਾ ਹਾਲ ਚਾਲ ਜਾਣਿਆ। ਕਮਲਜੀਤ ਨਾਲ ਫੋਨ 'ਤੇ ਗੱਲ ਕਰਦਿਆਂ ਨਵਜੋਤ ਨੇ ਕਿਹਾ ਕਿ ਉਹ ਹੁਣ ਇਸ਼ਨਾਨ ਕਰਨ ਜਾ ਰਿਹਾ ਹੈ। ਨਵਜੋਤ ਕਰੀਬ 15 ਮਿੰਟ ਤੱਕ ਵਾਸ਼ਰੂਮ ਤੋਂ ਬਾਹਰ ਨਹੀਂ ਆਏ। 
 

ਇਸ ਦੌਰਾਨ ਪਤਾ ਲੱਗਾ ਕਿ ਨਵਜੋਤ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਜਦੋਂ ਉਸ ਦੀ ਪਤਨੀ ਰਮਨਦੀਪ ਨੇ ਇਸ ਦੀ ਸੂਚਨਾ ਪਿੰਡ ਢੋਟੀਆਂ ਦੀ ਰਹਿਣ ਵਾਲੀ ਆਪਣੀ ਮਾਤਾ ਜਸਬੀਰ ਕੌਰ ਨੂੰ ਦਿੱਤੀ ਤਾਂ ਉਹ ਬੇਹੋਸ਼ ਹੋ ਗਈ। ਪਰਿਵਾਰ ਹੁਣ ਨਵਜੋਤ ਦੀ ਲਾਸ਼ ਦਾ ਇੰਤਜ਼ਾਰ ਕਰ ਰਿਹਾ ਹੈ।

 

ਦੱਸ ਦੇਈਏ ਕਿ ਇਸ ਤੋਂ ਕੁੱਝ ਦਿਨ ਪਹਿਲਾਂ ਕੈਨੇਡਾ ’ਚ ਰਹਿ ਰਹੇ ਮਾਨਸਾ ਦੇ ਨੌਜਵਾਨ ਅਮਨਜੋਤ ਸਿੰਘ ਉਰਫ਼ ਮਨੀ ਪੁੱਤਰ ਪਵਿੱਤਰ ਸਿੰਘ ਸਾਬਕਾ ਮੈਂਬਰ ਟਰੱਕ ਯੂਨੀਅਨ ਮਾਨਸਾ ਦੀ ਮੌਤ ਕੈਨੇਡਾ ’ਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ ਸੀ। ਮ੍ਰਿਤਕ ਅਮਨਜੋਤ ਸਿੰਘ ਦੇ ਪਿਤਾ ਪਵਿੱਤਰ ਸਿੰਘ ਅਤੇ ਮਾਤਾ ਵੀਰਪਾਲ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਅਮਨਜੋਤ ਸਿੰਘ ਕੈਨੇਡਾ ਦੇ ਸਰੀ ਵਿਖੇ ਆਪਣੀ ਪਤਨੀ ਜਸ਼ਨਦੀਪ ਕੌਰ ਸਿੱਧੂ, ਸਹੁਰਾ ਤਰਸੇਮ ਸਿੰਘ, ਸੱਸ ਕਰਮਜੀਤ ਕੌਰ ਤੇ ਸਾਲੇ ਅੰਮ੍ਰਿਤਪਾਲ ਸਿੰਘ ਨਾਲ ਰਹਿ ਰਿਹਾ ਸੀ।

 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ :  ਪੰਜਾਬ ਦੀ ਆਬਾਦੀ ਤੋਂ 1 ਕਰੋੜ ਵੱਧ ਹੋਈ ਕੈਨੇਡਾ ਦੀ ਜਨਸੰਖਿਆ, 4 ਕਰੋੜਵੇਂ ਬੱਚੇ ਨੇ ਲਿਆ ਜਨਮ


ਇਹ ਵੀ ਪੜ੍ਹੋ : ਮਾਨ ਸਰਕਾਰ ਨੇ ਪਿੰਡਾਂ 'ਚ ਨੌਕਰੀਆਂ ਪੈਦਾ ਕਰਨ ਦਾ ਲਾਇਆ ਜੁਗਾੜ ! 2 ਹਜ਼ਾਰ ਕਰੋੜ ਦਾ ਬਜਟ ਰੱਖਿਆ


 ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ