ਚੰਡੀਗੜ੍ਹ: ਪੰਜਾਬ ਸੱਕਤਰੇਤ ਦੀ ਪੰਜਵੀਂ ਮੰਜ਼ਿਲ 'ਤੇ ਕਮਰਾ ਨੰਬਰ 33 ਹੁਣ ਭਾਰਤ ਭੂਸ਼ਣ ਆਸ਼ੂ ਕੋਲ ਆ ਗਿਆ ਹੈ। ਇਹ ਕਮਰਾ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਹੁੰਦਾ ਸੀ, ਜਿਸ 'ਤੇ ਆਸ਼ੂ ਨੇ ਕਬਜ਼ਾ ਜਮਾ ਲਿਆ ਹੈ।
ਭਾਰਤ ਭੂਸ਼ਣ ਆਸ਼ੂ ਪਹਿਲਾਂ ਇਸੇ ਮੰਜ਼ਿਲ 'ਤੇ ਕਮਰਾ ਨੰਬਰ 13 ਵਿੱਚ ਬੈਠਦੇ ਸਨ। ਦਰਅਸਲ, ਸਿੱਧੂ ਤੇ ਆਸ਼ੂ ਦੀ ਆਪਸ 'ਚ ਖੜਕ ਗਈ ਸੀ, ਜਿਸ ਤੋਂ ਬਾਅਦ ਹੁਣ ਆਸ਼ੂ ਨੇ ਸਿੱਧੂ ਦਾ ਕਮਰਾ ਮੱਲ ਲਿਆ ਹੈ। CLU ਵਿਵਾਦ 'ਤੇ ਆਸ਼ੂ ਨੇ ਚੁਨੌਤੀ ਦਿੱਤੀ ਸੀ।
ਕੈਬਨਿਟ ਵਿੱਚ ਰਹਿੰਦੇ ਹੋਏ ਸਿੱਧੂ ਤੇ ਆਸ਼ੂ ਦੀ ਘੱਟ ਹੀ ਬਣੀ ਸੀ। ਲੁਧਿਆਣਾ ਵਿੱਚ ਰਿਹਾਇਸ਼ੀ ਪ੍ਰਾਜੈਕਟ ਨੂੰ CLU ਦੀ ਮਨਜ਼ੂਰੀ ਮਿਲਣ 'ਤੇ ਰੇੜਕਾ ਪਿਆ ਸੀ, ਜਿਸ ਕਾਰਨ ਦੋਵਾਂ ਦੇ ਰਿਸ਼ਤਿਆਂ ਵਿੱਚ ਖਟਾਸ ਆ ਗਈ। ਸਿੱਧੂ ਨੇ ਬਤੌਰ ਸਥਾਨਕ ਸਰਕਾਰਾਂ ਮੰਤਰੀ CLU ਮਨਜ਼ੂਰੀ 'ਤੇ ਰੋਕ ਲਾ ਦਿੱਤੀ ਸੀ।
ਸਿੱਧੂ ਨੇ ਕਿਹਾ ਸੀ ਮਨਜ਼ੂਰੀ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਹਾਸਲ ਕੀਤੀ ਗਈ ਸੀ। CLU ਵਿਵਾਦ 'ਚ ਭਾਰਤ ਭੂਸ਼ਣ ਆਸ਼ੂ ਦਾ ਨਾਂਅ ਉੱਠਿਆ ਸੀ। ਹਾਲਾਂਕਿ, ਆਸ਼ੂ ਨੇ ਸਿੱਧੂ ਨੂੰ ਸ਼ਮੂਲੀਅਤ ਸਿੱਧ ਕਰ ਕੇ ਵਿਖਾਉਣ ਦੀ ਚੁਨੌਤੀ ਵੀ ਦਿੱਤੀ ਸੀ। ਪਰ ਹੁਣ ਸਿੱਧੂ ਮੰਤਰੀ ਹੀ ਨਹੀਂ ਰਹੇ ਤਾਂ ਚੁਨੌਤੀ ਵੀ ਬੇਅਸਰ ਹੋ ਗਈ ਜਾਪਦੀ ਹੈ।
ਇਸ ਮੰਤਰੀ ਨੇ ਮੱਲਿਆ ਸਿੱਧੂ ਦਾ ਦਫ਼ਤਰ
ਏਬੀਪੀ ਸਾਂਝਾ
Updated at:
24 Jul 2019 07:57 PM (IST)
ਪੰਜਾਬ ਸੱਕਤਰੇਤ ਦੀ ਪੰਜਵੀਂ ਮੰਜ਼ਿਲ 'ਤੇ ਕਮਰਾ ਨੰਬਰ 33 ਹੁਣ ਭਾਰਤ ਭੂਸ਼ਣ ਆਸ਼ੂ ਕੋਲ ਆ ਗਿਆ ਹੈ। ਇਹ ਕਮਰਾ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਹੁੰਦਾ ਸੀ, ਜਿਸ 'ਤੇ ਆਸ਼ੂ ਨੇ ਕਬਜ਼ਾ ਜਮਾ ਲਿਆ ਹੈ।
- - - - - - - - - Advertisement - - - - - - - - -