ਅੰਮ੍ਰਿਤਸਰ: ਦਰਬਾਰ ਸਾਹਿਬ ਦੇ ਆਲੇ-ਦੁਆਲੇ ਉੱਸਰੇ ਹੋਏ ਗੈਰ ਕਾਨੂੰਨੀ ਹੋਟਲਾਂ ਤੇ ਦੁਕਾਨਾਂ ਦੇ ਬਿਜਲੀ, ਪਾਣੀ ਤੇ ਸੀਵਰੇਜ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਇਹ ਕਾਰਵਾਈ ਨਗਰ ਨਿਗਮ ਤੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਦੀਆਂ ਸਾਂਝੀਆਂ ਟੀਮਾਂ ਨੇ ਅਮਲ ਵਿੱਚ ਲਿਆਂਦੀ ਹੈ। ਹਾਲਾਂਕਿ, ਇਹ ਕਾਰਵਾਈ ਬਹੁਤਾ ਸਫਲ ਨਹੀਂ ਰਹੀ।
ਇਸ ਕਾਰਵਾਈ ਦਾ ਹੋਟਲ ਮਾਲਕਾਂ ਨੇ ਡਟਵਾਂ ਵਿਰੋਧ ਕੀਤਾ, ਪਰ ਭਾਰੀ ਪੁਲਿਸ ਬਲ ਨਾਲ ਆਈਆਂ ਟੀਮਾਂ ਨੇ ਅਦਾਲਤ ਦੇ ਹੁਕਮਾਂ ਦੀ ਤਾਮੀਲ ਕੀਤੀ। ਦਰਅਸਲ, ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਹੁਕਮ ਦਿੱਤੇ ਸਨ ਕਿ ਦਰਬਾਰ ਸਾਹਿਬ ਦੇ ਨੇੜੇ-ਤੇੜੇ ਬਣੀਆਂ ਗ਼ੈਰ ਕਾਨੂੰਨੀ ਕਾਰੋਬਾਰੀ ਸੰਸਥਾਵਾਂ ਦੇ ਬਿਜਲੀ-ਪਾਣੀ ਕੁਨੈਕਸ਼ਨ ਕੱਟ ਦਿੱਤੇ ਜਾਣ। ਅਦਾਲਤ ਨੇ ਇਨ੍ਹਾਂ ਹੁਕਮਾਂ ਦੀ ਪਾਲਣਾ ਲਈ 24 ਘੰਟਿਆਂ ਦਾ ਸਮਾਂ ਦਿੱਤਾ ਸੀ।
ਉੱਧਰ, ਹੋਟਲ ਮਾਲਕਾਂ ਜਤਿੰਦਰ ਸਿੰਘ ਤੇ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਇਸ ਨਾਦਰਸ਼ਾਹੀ ਫੁਰਮਾਨ ਨਾਲ ਉਨ੍ਹਾਂ ਦਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਹੋਟਲਾਂ ਵਿੱਚ ਦੂਰੋਂ-ਦੂਰੋਂ ਸੈਲਾਨੀ ਆ ਕੇ ਰੁਕੇ ਹਨ ਅਤੇ ਸੌਂ ਰਹੇ ਹਨ ਅਜਿਹੇ ਵਿੱਚ ਬਿਜਲੀ-ਪਾਣੀ ਦੇ ਕੁਨੈਕਸ਼ਨ ਕੱਟਣ ਨਾਲ ਉਨ੍ਹਾਂ ਦੇ ਕਾਰੋਬਾਰ 'ਤੇ ਬੁਰਾ ਅਸਰ ਪਵੇਗਾ। ਉਨ੍ਹਾਂ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਇੱਕ ਹੋਟਲ ਮਾਲਕ ਨੂੰ ਸਿਹਤ ਵਿਗੜਨ ਕਾਰਨ ਹਸਪਤਾਲ ਵੀ ਦਾਖ਼ਲ ਕਰਵਾਉਣਾ ਪਿਆ।
ਬੇਸ਼ੱਕ, ਨਿਗਮ ਅਧਿਕਾਰੀ ਆਈਪੀਐਸ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਕੋਲ ਤਕਰੀਬਨ 90 ਨਾਜਾਇਜ਼ ਉਸਾਰੀਆਂ ਦੀ ਸੂਚੀ ਹੈ ਪਰ ਅੱਜ ਸਿਰਫ ਕੁਝ ਹੀ ਇਮਾਰਤਾਂ ਖ਼ਿਲਾਫ਼ ਕਾਰਵਾਈ ਹੋ ਸਕੀ। ਕਈਆਂ ਨੇ ਅਧਿਕਾਰੀਆਂ ਨੂੰ ਅਦਾਲਤ ਨੇ ਸਟੇਅ ਆਰਡਰ ਦਿਖਾ ਦਿੱਤੇ ਅਤੇ ਕਈਆਂ ਨੇ ਪ੍ਰਸ਼ਾਸਨ 'ਤੇ ਦੋਸ਼ ਲਾਏ ਕਿ ਉਨ੍ਹਾਂ ਅਦਾਲਤ ਨੂੰ ਗੁੰਮਰਾਹ ਕੀਤਾ ਹੈ ਕਿਉਂਕਿ ਉਹ 70 ਸਾਲ ਤੋਂ ਦੁਕਾਨਾਂ ਚਲਾ ਰਹੇ ਹਨ ਜਦਕਿ ਗਲਿਆਰਾ ਬਹੁਤ ਬਾਅਦ ਵਿੱਚ ਬਣਿਆ ਹੈ। ਪ੍ਰਸ਼ਾਸਨ ਦਾ ਲਗਾਤਾਰ ਵਿਰੋਧ ਵੀ ਹੁੰਦਾ ਰਿਹਾ, ਜਿਸ ਕਾਰਨ ਕਾਰਵਾਈ ਵਿੱਚ ਲਗਾਤਾਰ ਵਿਘਨ ਪੈਂਦਾ ਰਿਹਾ।
ਦਰਬਾਰ ਸਾਹਿਬ ਨੇੜੇ ਹੋਟਲਾਂ 'ਤੇ ਪ੍ਰਸ਼ਾਸਨ ਦਾ ਕੁਹਾੜਾ, ਬਿਜਲੀ, ਪਾਣੀ ਤੇ ਸੀਵਰੇਜ ਬੰਦ
ਏਬੀਪੀ ਸਾਂਝਾ
Updated at:
24 Jul 2019 06:02 PM (IST)
ਦਰਬਾਰ ਸਾਹਿਬ ਦੇ ਆਲੇ-ਦੁਆਲੇ ਉੱਸਰੇ ਹੋਏ ਗੈਰ ਕਾਨੂੰਨੀ ਹੋਟਲਾਂ ਦੇ ਬਿਜਲੀ, ਪਾਣੀ ਤੇ ਸੀਵਰੇਜ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਇਹ ਕਾਰਵਾਈ ਨਗਰ ਨਿਗਮ ਤੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਦੀਆਂ ਸਾਂਝੀਆਂ ਟੀਮਾਂ ਨੇ ਅਮਲ ਵਿੱਚ ਲਿਆਂਦੀ ਹੈ।
- - - - - - - - - Advertisement - - - - - - - - -