ਸੰਗਰੂਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦੋ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਗਰੂਰ-ਲੁਧਿਆਣਾ ਰੋਡ ਉੱਪਰ ਦੋਵੇਂ ਟੋਲ ਪਲਾਜ਼ੇ ਅੱਜ ਰਾਤ 12 ਵਜੇ ਤੋਂ ਬੰਦ ਹੋ ਜਾਣਗੇ। ਇਨ੍ਹਾਂ ਵਿੱਚੋਂ ਇੱਕ ਟੋਲ ਪਲਾਜ਼ਾ ਲੱਡਾ ਕੋਲ ਤੇ ਦੂਜਾ ਅਹਿਮਦਗੜ੍ਹ ਦੇ ਕੋਲ ਹੈ। ਇਸ ਨਾਲ ਲੋਕਾਂ ਨੂੰ ਵੱਡਾ ਲਾਭ ਮਿਲੇਗਾ।






ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕੋਈ ਵੀ ਮੁੱਖ ਮੰਤਰੀ ਟੋਲ ਪਲਾਜ਼ਾ 'ਤੇ ਨਹੀਂ ਆਇਆ ਹੋਵੇਗਾ ਤੇ ਏਸੀ ਕਮਰਿਆਂ 'ਚ ਬੈਠ ਕੇ ਸਾਈਨ ਕਰ ਦਿੱਤੇ ਜਾਂਦੇ ਸੀ। ਉਨ੍ਹਾਂ ਕਿਹਾ ਕਿ ਸੜਕਾਂ ਦੇ ਪ੍ਰੋਜੈਕਟ ਪੂਰੇ ਹੋਣ ਮਗਰੋਂ ਪੈਸਾ ਇਕੱਠਾ ਕਰਨ ਲਈ ਨਿਸਚਿਤ ਸਮੇਂ ਲਈ ਟੋਲ ਪਲਾਜ਼ਾ ਲਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਾਰ ਲੈਂਦੇ ਸਮੇਂ ਰੋਡ ਟੈਕਸ ਕਿਸ ਗੱਲ ਦਾ ਭਰਦੇ ਹਾਂ, ਜੇ ਸਾਨੂੰ ਫਿਰ ਟੋਲ ਦੇਣਾ ਪੈਣਾ ਹੈ।


ਸੀਐਮ ਭਗਵੰਤ ਮਾਨ ਨੇ 'ਜ਼ੀਰੋ ਬਿੱਲ' ਨਾਲ ਲੁੱਟੇ ਪੰਜਾਬੀਆਂ ਦੇ ਦਿਲ, 22 ਲੱਖ ਖਪਤਕਾਰਾਂ ਨੂੰ ਨਹੀਂ ਭਰਨਾ ਪਵੇਗਾ ਬਿਜਲੀ ਬਿੱਲ



ਉਨ੍ਹਾਂ ਕਿਹਾ ਕਿ ਇਹ ਪਲਾਜ਼ਾ 5 ਸਤੰਬਰ 2015 ਨੂੰ ਸ਼ੁਰੂ ਹੋਇਆ ਸੀ। ਟੋਲ ਪਲਾਜ਼ਾ ਨੂੰ ਅੱਜ ਰਾਤ 12:00 ਵਜੇ 7 ਸਾਲ ਪੂਰੇ ਹੋ ਜਾਣਗੇ। ਟੋਲ ਪਲਾਜ਼ਾ ਵਾਲੇ 6 ਮਹੀਨੇ ਦੇ ਵਾਧੇ ਜਾਂ 500000000 ਰੁਪਏ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਗਲਤ ਕਾਨੂੰਨ ਬਣਾਏ ਜਾਂਦੇ ਹਨ ਤਾਂ ਸੂਬੇ ਦੇ ਲੋਕ ਉਸ ਦਾ ਖਮਿਆਜ਼ਾ ਕਿਉਂ ਭੁਗਤਣ? ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਾ ਇੱਕ ਪੈਸਾ ਵੀ ਲੁੱਟਣ ਨਹੀਂ ਦਿੱਤਾ ਜਾਵੇਗਾ, ਵਿਆਜ ਸਮੇਤ ਵਾਪਸ ਕੀਤਾ ਜਾਵੇਗਾ।


ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਇਸ ਟੋਲ ਸਬੰਧੀ ਫਾਈਲ ਮਿਲੀ ਕਿ ਇਹ ਟੋਲ ਦੀ ਮਿਆਦ 6 ਮਹੀਨੇ ਹੋਰ ਵਧਾਈ ਜਾਵੇ ਕਿਉਂਕਿ ਕਰੋਨਾ ਦੇ ਸਮੇਂ ਕਾਫੀ ਅਸਰ ਪਿਆ ਹੈ। ਟੋਲ ਵਾਲਿਆਂ ਨੇ ਤਰਕ ਦਿੱਤਾ ਕਿ ਅਸੀਂ ਕਿਸਾਨ ਅੰਦੋਲਨ ਦਾ ਨੁਕਸਾਨ ਵੀ ਝੱਲਿਆ ਹੈ ਪਰ ਅਸੀਂ ਮਿਆਦ ਹੋਰ ਨਹੀਂ ਵਧਾਈ