ਦਿਲਚਸਪ ਗੱਲ਼ ਹੈ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਸਥਾਨਕ ਲੀਡਰਾਂ ਰਾਹੀਂ ਅੜਿੱਕੇ ਡਾਹੁਣ ਦੇ ਬਾਵਜੂਦ ਬ੍ਰਹਮਪੁਰਾ ਵੱਲੋਂ ਵੱਡਾ ਇਕੱਠ ਕੀਤਾ ਗਿਆ। ਇਸ ਦੇ ਨਾਲ ਹੀ ਤੈਅ ਹੋ ਗਿਆ ਹੈ ਕਿ ਅਗਲੇ ਦਿਨਾਂ ਵਿੱਚ ਅਕਾਲੀ ਦਲ ਵਿੱਚ ਵੱਡੇ ਧਮਾਕੇ ਹੋਣ ਜਾ ਰਹੇ ਹਨ।
ਯਾਦ ਰਹੇ ਰਣਜੀਤ ਸਿੰਘ ਬ੍ਰਹਮਪੁਰਾ ਖਡੂਰ ਸਾਹਿਬ ਹਲਕੇ ਤੋਂ ਅਕਾਲੀ ਦਲ ਦੇ ਸੰਸਦ ਮੈਂਬਰ ਵੀ ਹਨ। ਬ੍ਰਹਮਪੁਰਾ ਸਾਂਝੇ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਕਾਰਜਕਾਲ ਵੇਲੇ ਵੀ ਸੁਰਖ਼ੀਆਂ ਵਿੱਚ ਰਹਿ ਚੁੱਕੇ ਹਨ ਤੇ ਉਨ੍ਹਾਂ ਦਾ ਇਲਾਕੇ ਵਿੱਚ ਕਾਫ਼ੀ ਅਸਰ-ਰਸੂਖ਼ ਹੈ।
ਉਧਰ, ਸੇਵਾ ਸਿੰਘ ਸੇਖਵਾਂ ਤੇ ਡਾ. ਰਤਨ ਸਿੰਘ ਅਜਨਾਲਾ ਸਣੇ ਮਾਝੇ ਦੇ ਹੋਰ ਲੀਡਰ ਵੀ ਲੋਕਾਂ ਦੀ ਨਬਜ਼ ਟੋਹ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਮਾਝੇ ਦੇ ਇਹ ਲੀਡਰ ਅਗਲੇ ਦਿਨਾਂ ਵਿੱਚ ਅਕਾਲੀ ਦਲ ਅੱਗੇ ਵੱਡੀ ਵੰਗਾਰ ਖੜ੍ਹੀ ਕਰਨਗੇ।