Punjab News: ਪੰਜਾਬ ਵਿੱਚ ਸਾੜੀ ਜਾ ਰਹੀ ਪਰਾਲੀ ਦੀ ਅੱਗ ਖੇਤਾਂ ਨਾਲੋਂ ਜ਼ਿਆਦਾ ਸਿਆਸਤ ਵਿੱਚ ਧੁਖਦੀ ਹੈ। ਇਸ ਨੂੰ ਲੈ ਕੇ ਇਲਜ਼ਾਮ ਲਗਾਤਾਰ ਲਗਦੇ ਰਹਿੰਦੇ ਹਨ। ਅਕਸਰ ਕਿਹਾ ਜਾਂਦਾ ਹੈ ਕਿ ਸਰਕਾਰ ਦੇ ਨੇੜਲੇ ਲੋਕਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਦੋਂ ਕਿ ਗ਼ਰੀਬ ਤੇ ਵਿਰੋਧੀ ਧਿਰਾਂ ਦੇ ਕਿਸਾਨਾਂ ਇਸ ਦੀ ਲਪੇਟ ਵਿੱਚ ਆ ਜਾਂਦੇ ਹਨ। ਇਸ ਗੱਲ ਦੀ ਗਵਾਹੀ ਹੁਣ ਆਮ ਆਦਮੀ ਪਾਰਟੀ ਦੇ ਸਰਪੰਚ ਨੇ ਭਰੀ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ?
ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਵੱਲੋਂ ਮਜਮੂਨ ਲਿਖਿਆ, ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ 'ਚ ਵੱਡਾ ਖੁਲਾਸਾ ਆਪ ਦੇ ਸਰਪੰਚ ਨੇ ਮੰਨਿਆ ਕਿ ਨੋਡਲ ਅਫ਼ਸਰ ਉਹਨਾਂ ਕੋਲ ਆਏ ਤੇ ਪੁੱਛਿਆ ਕਿ ਕਿਸਨੂੰ ਅੱਗ ਲਗਵਾਉਣੀ ਹੈ ਤੇ ਕਿਸਨੂੰ ਨਹੀਂ।
ਅਕਾਲੀ ਦਲ ਨੇ ਕਿਹਾ ਕਿ , ਇਸਦਾ ਮਤਲਬ ਸਾਫ ਹੈ ਕਿ ਆਪ ਸਰਕਾਰ ਆਪਣੇ ਚਹੇਤਿਆ ਨੂੰ ਤਾਂ ਅੱਗ ਲਗਵਾ ਰਹੀ ਹੈ ਤੇ ਦੂਜੇ ਕਿਸਾਨਾਂ ਉੱਪਰ ਕਾਰਵਾਈ ਕਰ ਰਹੀ ਹੈ ਇਹ ਪੰਜਾਬ ਦੀ ਕਿਸਾਨੀ ਨਾਲ ਸ਼ਰੇਆਮ ਧੱਕਾ ਹੈ।
ਅਕਾਲੀ ਦਲ ਨੇ ਦੱਸਿਆ ਕਿ ਇਹ ਮਾਮਲਾ ਗੁਰੂਹਰਸਾਏ ਹਲਕੇ ਦੇ ਪਿੰਡ ਝਾੜੀਵਾਲਾ ਦਾ ਹੈ ਜਿੱਥੇ ਸਰਪੰਚ ਖੁਦ ਆਪ ਵਿਧਾਇਕ ਫੌਜਾ ਸਿੰਘ ਸਰਾਰੀ ਦੀ ਹਾਜ਼ਰੀ ਵਿੱਚ ਇਹ ਇਕਬਾਲ ਕਰ ਰਿਹਾ ਹੈ। ਇਸ ਮਾਮਲੇ ਦਾ ਨੋਟਿਸ ਲੈਂਦੇ ਪੰਜਾਬ ਪੁਲਸ, ਤੇ ਮਾਨਯੋਗ ਸੁਪਰੀਮ ਕੋਰਟ ਨੂੰ ਦਖ਼ਲ ਦੇਖੇ ਇਹਨਾਂ ਉੱਪਰ ਕਾਰਵਾਈ ਕਰਨੀ ਚਾਹੀਦੀ ਹੈ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ