ਮਜੀਠੀਆ ਨੇ ਥਾਪੇ ਨਵੇਂ ਜਰਨੈਲ
ਏਬੀਪੀ ਸਾਂਝਾ | 27 Mar 2019 05:11 PM (IST)
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਯੂਥ ਵਿੰਗ ਦੇ ਇੰਚਾਰਜ ਬਿਕਰਮ ਮਜੀਠੀਆ ਨੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਵਾਧਾ ਕਰਦਿਆਂ ਅੱਠ ਹੋਰ ਯੂਥ ਆਗੂਆਂ ਨੂੰ ਸ਼ਾਮਲ ਕੀਤਾ ਹੈ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਮਜੀਠੀਆ ਨੇ ਦੱਸਿਆ ਕਿ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਹਰ ਜ਼ਿਲ੍ਹੇ ਨੂੰ ਨੁਮਾਇੰਦਗੀ ਦਿੱਤੀ ਗਈ ਹੈ। ਅੱਜ ਜਿਨ੍ਹਾਂ ਲੀਡਰਾਂ ਨੂੰ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਵਿੱਚ ਜਸਵਿੰਦਰ ਸਿੰਘ ਅਮਰਗੜ੍ਹ, ਹਰਿੰਦਰ ਸਿੰਘ ਹਿੰਦਾ ਰਾਮਪੁਰਾ ਫੂਲ, ਅਮਰਿੰਦਰ ਸਿੰਘ ਅੰਮੂ ਚੀਮਾ ਕਿਸ਼ਨਕੋਟ, ਸੁਰਿੰਦਰ ਸਿੰਘ ਘੁਮਾਣਾ, ਸੁਖਵਿੰਦਰ ਸਿੰਘ ਸੁੱਖਾ ਕਪੂਰਥਲਾ, ਕੁਲਦੀਪ ਸਿੰਘ ਬੁੱਗਰਾਂ, ਨਵਨੀਤ ਸਿੰਘ ਦਿਆਲਪੁਰ ਤੇ ਨਵਰੂਪ ਸਿੰਘ ਸੰਧਾਵਾਲੀਆ ਦੇ ਨਾਮ ਸ਼ਾਮਲ ਹਨ।