ਅੰਮ੍ਰਿਤਸਰ: ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਵੀਡੀਓ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੇ ਅੱਜ ਸੁਖਜਿੰਦਰ ਸਿੰਘ ਰੰਧਾਵਾ ਨੂੰ ਖੁੱਲ੍ਹਾ ਚੈਲੰਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰੰਧਾਵਾ ਇਸ ਮਾਮਲੇ ਦੀ ਕਿਸੇ ਵੀ ਸਿਟਿੰਗ ਜੱਜ ਤੋਂ ਜਾਂਚ ਕਰਵਾ ਲੈਣ ਤੇ ਉਨ੍ਹਾਂ ਦਾ ਜੇਲ੍ਹ ਜਾਣਾ ਪੱਕਾ ਹੈ। ਮਜੀਠੀਆ ਨੇ ਕਿਹਾ ਕਿ ਇਹ ਜਾਂਚ ਕਿਸੇ ਸਿਟਿੰਗ ਜੱਜ ਕੋਲੋਂ ਹੋਣੀ ਚਾਹੀਦੀ ਹੈ, ਨਾ ਕਿ ਪਹਿਲਾਂ ਵਾਂਗ ਕਿਸੇ ਆਪਣੇ ਹੀ ਜੱਜ ਕੋਲੋਂ। ਰੰਧਾਵਾ ਵੱਲੋਂ ਅਸਤੀਫਾ ਨਾ ਦਿੱਤੇ ਜਾਣ 'ਤੇ ਮਜੀਠੀਆ ਨੇ ਕਿਹਾ ਕਿ ਇਹ ਸਰਕਾਰ ਦਾ ਕੰਮ ਹੈ ਕਿ ਅਸਤੀਫਾ ਲੈਣਾ ਹੈ ਜਾਂ ਨਹੀਂ ਪਰ ਉਨ੍ਹਾਂ ਦਾ ਮਕਸਦ ਤਾਂ ਸਿਰਫ ਇੰਨਾ ਸੀ ਕਿ ਰੰਧਾਵਾ ਨੂੰ ਬੇਪਰਦ ਕੀਤਾ ਜਾਵੇ।
ਮਜੀਠੀਆ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਰੰਧਾਵਾ ਇੱਕ ਬਿਆਨ ਨਹੀਂ ਦੇ ਰਹੇ ਸਗੋਂ ਵਾਰ-ਵਾਰ ਬਿਆਨ ਬਦਲ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਇਹ ਵੀਡੀਓ ਸੌ ਸਾਲ ਪੁਰਾਣੀ ਹੋਵੇ ਪਰ ਗੁਰੂ ਸਾਹਿਬ ਪ੍ਰਤੀ ਜੋ ਰੰਧਾਵਾ ਦੀ ਸ਼ਬਦਾਵਲੀ ਸੀ, ਇਹ ਇਨ੍ਹਾਂ ਦੇ ਪਰਿਵਾਰ ਦੇ ਖੂਨ ਵਿੱਚ ਹੈ ਜਿਵੇਂ ਉਨ੍ਹਾਂ ਦੇ ਪਿਤਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹਮਲੇ ਨੂੰ ਜਾਇਜ਼ ਕਰਾਰ ਦਿੱਤਾ ਸੀ ਜਦਕਿ ਉੱਥੇ ਗੁਰੂ ਦੇ ਸਿੱਖ ਬੈਠੇ ਸਨ। ਸੁਖਜਿੰਦਰ ਰੰਧਾਵਾ ਵੱਲੋਂ ਲਗਾਤਾਰ ਇਹ ਕਹਿ ਜਾਣ ਕਿ ਅਕਾਲੀ ਦਲ ਵਿੱਚ ਉਨ੍ਹਾਂ ਦੇ ਭਰਾ ਹਨ, ਦੇ ਜਵਾਬ ਵਿੱਚ ਬਿਕਰਮ ਮਜੀਠੀਆ ਨੇ ਕਿਹਾ ਕਿ ਰੰਧਾਵਾ ਦੇ ਭਰਾ ਨੇ ਹਮੇਸ਼ਾ ਕਿਹਾ ਹੈ ਕਿ ਉਨ੍ਹਾਂ ਦੇ ਪਿਤਾ ਗਲਤ ਸਨ।
ਬਿਕਰਮ ਮਜੀਠੀਆ ਇੱਥੇ ਹੀ ਨਹੀਂ ਰੁਕੇ ਤੇ ਕਿਹਾ ਕਿ ਸੁਖਜਿੰਦਰ ਰੰਧਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਿੱਚ ਜਾਣਦੇ ਹਨ। ਸਾਹਮਣੇ ਭਾਵੇਂ ਮਹਾਰਾਜਾ ਕਹਿਣ ਪਰ ਪਿੱਠ ਪਿੱਛੇ ਉਨ੍ਹਾਂ ਨੂੰ ਫੌਜੀ-ਫੌਜੀ ਕਹਿੰਦੇ ਹਨ। ਇਹ ਗੱਲ ਗੁਰਦਾਸਪੁਰ ਦਾ ਬੱਚਾ-ਬੱਚਾ ਜਾਣਦਾ ਹੈ। ਪੰਜਾਬ ਸਰਕਾਰ ਵੱਲੋਂ ਕੈਪਟਨ ਸਰਕਾਰ ਵੱਲੋਂ ਸਿਰਫ ਕੁਝ ਵਿਦਿਆਰਥੀਆਂ ਨੂੰ ਮੋਬਾਈਲ ਫੋਨ ਦੇਣ ਦੇ ਫੈਸਲੇ ਬਾਰੇ ਮਜੀਠੀਆ ਨੇ ਕਿਹਾ ਕਿ ਜਿਹੜੇ ਸਰਕਾਰ ਨੇ ਫੋਨ ਦੇਣੇ ਹਨ, ਉਹ ਇੱਕ ਦਿਨ ਵੀ ਨਹੀਂ ਚੱਲਣੇ। ਜਿੰਨਾ ਚਿਰ ਤੱਕ ਇਹ ਸਾਰੇ ਨੌਜਵਾਨਾਂ ਨੂੰ ਮੋਬਾਈਲ ਦੇਣ ਦੀ ਗੱਲ ਕਰ ਰਹੇ ਹਨ, ਉਨੇ ਸਮੇਂ ਵਿੱਚ ਇਨ੍ਹਾਂ ਦੀ ਸਰਕਾਰ ਚਲੇ ਜਾਣੀ ਹੈ।
ਮਜੀਠੀਆ ਦਾ ਰੰਧਾਵਾ ਨੂੰ ਸਿੱਧਾ ਚੈਲੰਜ਼
ਏਬੀਪੀ ਸਾਂਝਾ
Updated at:
31 Dec 2019 03:31 PM (IST)
ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਵੀਡੀਓ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੇ ਅੱਜ ਸੁਖਜਿੰਦਰ ਸਿੰਘ ਰੰਧਾਵਾ ਨੂੰ ਖੁੱਲ੍ਹਾ ਚੈਲੰਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰੰਧਾਵਾ ਇਸ ਮਾਮਲੇ ਦੀ ਕਿਸੇ ਵੀ ਸਿਟਿੰਗ ਜੱਜ ਤੋਂ ਜਾਂਚ ਕਰਵਾ ਲੈਣ ਤੇ ਉਨ੍ਹਾਂ ਦਾ ਜੇਲ੍ਹ ਜਾਣਾ ਪੱਕਾ ਹੈ।
- - - - - - - - - Advertisement - - - - - - - - -