ਗਗਨਦੀਪ ਸ਼ਰਮਾ
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਟਾਰ ਪ੍ਰਚਾਰਕ ਬਿਕਰਮ ਸਿੰਘ ਮਜੀਠੀਆ ਨੇ ਪਿਛਲੇ ਕਈ ਦਿਨਾਂ ਤੋਂ ਬਠਿੰਡਾ ਵਿੱਚ ਰੁੱਝੇ ਰਹਿਣ ਤੇ ਬਾਕੀ ਹਲਕਿਆਂ ਦੇ ਵਿੱਚ ਘੱਟ ਜਾਣ ਦੀਆਂ ਆ ਰਹੀਆਂ ਖਬਰਾਂ 'ਤੇ ਲਗਪਗ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ। ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮੱਤੇਵਾਲ 'ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਲਈ ਚੋਣ ਪ੍ਰਚਾਰ ਕਰਨ ਪੁੱਜੇ ਬਿਕਰਮ ਮਜੀਠੀਆ ਨੇ ਬੀਤੇ ਦਿਨ ਮੰਚ ਤੋਂ ਸੰਬੋਧਨ ਕਰਦਿਆਂ ਆਪਣੇ ਹਲਕੇ ਸਮੇਤ ਮਾਝੇ ਦੇ ਲੋਕਾਂ ਤੋਂ ਮਾਫੀ ਮੰਗਦਿਆਂ ਕਿਹਾ ਕਿ ਉਹ ਆਪਣੀ ਭੈਣ ਦੇ ਹਲਕੇ ਬਠਿੰਡਾ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਲੋਕਾਂ ਨੂੰ ਆਪਣੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਇਹ ਭੈਣਾਂ ਦਾ ਤਾਂ ਭਰਾਵਾਂ ਨਾਲ ਅਕਸਰ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ ਤੇ ਉਹ ਤਾਂ ਆਪਣੀ ਭੈਣ ਤੋਂ ਦਸ ਸਾਲ ਛੋਟੇ ਹਨ, ਇਸ ਕਰਕੇ ਉਨ੍ਹਾਂ ਦਾ ਉੱਥੇ ਰਹਿ ਕੇ ਪ੍ਰਚਾਰ ਕਰਨਾ ਬਣਦਾ ਹੈ।
ਮਜੀਠੀਆ ਨੇ ਕਿਹਾ ਕਿ ਬਠਿੰਡਾ ਦੇ ਨਾਲ-ਨਾਲ ਉਨ੍ਹਾਂ ਨੂੰ ਫਿਰੋਜ਼ਪੁਰ ਵੀ ਜਾਣਾ ਪੈ ਰਿਹਾ ਹੈ ਕਿਉਂਕਿ ਫਿਰੋਜ਼ਪੁਰ ਤੋਂ ਉਨ੍ਹਾਂ ਦੇ ਭਣਵੱਈਆ ਵੀ ਚੋਣ ਮੈਦਾਨ ਵਿੱਚ ਹਨ। ਪਹਿਲਾਂ ਤਾਂ ਸਿਰਫ ਭੈਣ ਚੋਣ ਲੜ ਰਹੀ ਸੀ ਪਰ ਇਸ ਵਾਰ ਭਣਵੱਈਆ ਵੀ ਚੋਣ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਉਹ ਤਕਰੀਬਨ ਬਠਿੰਡਾ ਤੇ ਫ਼ਿਰੋਜ਼ਪੁਰ ਦੇ ਚਾਰ ਸੌ ਪਿੰਡਾਂ ਦਾ ਦੌਰਾ ਕਰਨਗੇ।
ਇਹ ਵੀ ਪੜ੍ਹੋ: ਹਰਸਿਮਰਤ ਬਾਦਲ ਨੇ ਕੈਪਟਨ ਨੂੰ ਦੱਸਿਆ ਨਸ਼ਾ ਤਸਕਰ
ਮਜੀਠਾ ਹਲਕੇ ਵਾਲਿਆਂ ਨਾਲ ਹਲਕੇ ਫੁਲਕੇ ਅੰਦਾਜ਼ ਵਿੱਚ ਸੰਬੋਧਨ ਹੁੰਦਿਆਂ ਵਿਖੇ ਮਜੀਠੀਆ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਮਜੀਠੇ ਵਾਲੇ ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਵੀ ਮੋਰਚਾ ਫਤਿਹ ਕਰ ਲੈਣਗੇ। ਹਰਦੀਪ ਸਿੰਘ ਪੁਰੀ ਨੂੰ ਬਿਕਰਮ ਮਜੀਠੀਆ ਨੇ ਭਰੋਸਾ ਦਵਾਇਆ ਕਿ ਜਿਵੇਂ ਪਿਛੋਕੜ ਵਿੱਚ ਮਜੀਠੇ ਤੋਂ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਲੀਡ ਮਿਲਦੀ ਰਹੀ ਹੈ, ਉਸੇ ਤਰ੍ਹਾਂ ਇਸ ਵਾਰ ਵੀ ਉਹ ਹਲਕੇ ਤੋਂ ਉਹ ਸਭ ਤੋਂ ਵੱਡੀ ਲੀਡ ਨਾਲ ਜਿੱਤਣਗੇ।
ਇਸ ਦੇ ਨਾਲ ਹੀ ਮਜੀਠੇ ਦੇ ਲੋਕਾਂ ਨੂੰ ਮਜ਼ਾਕੀਆ ਲਹਿਜੇ ਵਿੱਚ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਗੱਲ ਹੋ ਗਈ ਹੈ ਕਿ ਕੇਂਦਰੀ ਕੈਬਨਿਟ ਵਿੱਚ ਵਜ਼ੀਰ ਉਨ੍ਹਾਂ ਦੀ ਭੈਣ ਹੀ ਹੋਵੇਗੀ। ਇਸ ਬਾਰੇ ਉਨ੍ਹਾਂ ਨੇ ਆਪਣੇ ਭਾਈਏ ਨਾਲ ਪਹਿਲਾਂ ਗੱਲ ਕਰ ਲਈ ਸੀ ਤੇ ਦੂਜੇ ਪਾਸੇ ਹਰਦੀਪ ਸਿੰਘ ਪੁਰੀ ਦਾ ਵੀ ਮੰਤਰੀ ਬਣਨਾ ਪੱਕਾ ਹੈ, ਜਿਸ ਕਾਰਨ ਉਨ੍ਹਾਂ ਨੂੰ ਇਸ ਦਾ ਦੂਹਰਾ ਫਾਇਦਾ ਮਿਲੇਗਾ।
ਕਾਬਲੇ ਗੌਰ ਹੈ ਕਿ ਬਿਕਰਮ ਸਿੰਘ ਮਜੀਠੀਆ ਨੇ ਅਚਾਨਕ ਪੂਰੇ ਪੰਜਾਬ ਦੇ ਵਿੱਚੋਂ ਆਪਣੀਆਂ ਸਰਗਰਮੀਆਂ ਨੂੰ ਸੰਖੇਪ ਕਰ ਦਿੱਤਾ ਸੀ ਅਤੇ ਉਹ ਬਠਿੰਡਾ ਤੱਕ ਹੀ ਸਿਮਟ ਕੇ ਰਹਿ ਗਏ ਸਨ ਤੇ ਜਦੋਂ ਦੀ ਹਰਸਿਮਰਤ ਕੌਰ ਬਾਦਲ ਦੀ ਟਿਕਟ ਦੀ ਘੋਸ਼ਣਾ ਹੋਈ ਹੈ ਉਸ ਤੋਂ ਬਾਅਦ ਬਿਕਰਮ ਮਜੀਠੀਆ ਕਿਸੇ ਹੋਰ ਹਲਕੇ ਦੇ ਵਿੱਚ ਨਹੀਂ ਗਏ ਜਿਸ ਕਾਰਨ ਬਾਕੀ ਹਲਕਿਆਂ ਚੋਂ ਇਤਰਾਜ ਦੀਆਂ ਖਬਰਾਂ ਵੀ ਆ ਰਹੀਆਂ ਸਨ ਪਰ ਹੁਣ ਉਨ੍ਹਾਂ ਅਸਿੱਧੇ ਢੰਗ ਨਾਲ ਇਹ ਸਾਫ ਕਰ ਦਿੱਤਾ ਕਿ ਉਨ੍ਹਾਂ ਲਈ ਹਰਸਿਮਰਤ ਕੌਰ ਬਾਦਲ ਦੀ ਚੋਣ ਕਿੰਨੀ ਮਹੱਤਵਪੂਰਨ ਤੇ ਜ਼ਰੂਰੀ ਹੈ।
ਇਸ਼ਾਰਿਆਂ-ਇਸ਼ਾਰਿਆਂ 'ਚ ਮਜੀਠੀਆ ਨੇ ਮਝੈਲਾਂ ਨੂੰ ਕਿਹਾ ਅਲਵਿਦਾ, 'ਅਗਲਾ ਸਮਾਂ ਭੈਣ ਤੇ ਭਣਵੱਈਏ ਲਈ'
ਏਬੀਪੀ ਸਾਂਝਾ
Updated at:
10 May 2019 08:41 AM (IST)
ਮਜੀਠੀਆ ਨੇ ਕਿਹਾ ਕਿ ਬਠਿੰਡਾ ਦੇ ਨਾਲ-ਨਾਲ ਉਨ੍ਹਾਂ ਨੂੰ ਫਿਰੋਜ਼ਪੁਰ ਵੀ ਜਾਣਾ ਪੈ ਰਿਹਾ ਹੈ ਕਿਉਂਕਿ ਫਿਰੋਜ਼ਪੁਰ ਤੋਂ ਉਨ੍ਹਾਂ ਦੇ ਭਣਵੱਈਆ ਵੀ ਚੋਣ ਮੈਦਾਨ ਵਿੱਚ ਹਨ। ਪਹਿਲਾਂ ਤਾਂ ਸਿਰਫ ਭੈਣ ਚੋਣ ਲੜ ਰਹੀ ਸੀ ਪਰ ਇਸ ਵਾਰ ਭਣਵੱਈਆ ਵੀ ਚੋਣ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਉਹ ਤਕਰੀਬਨ ਬਠਿੰਡਾ ਤੇ ਫ਼ਿਰੋਜ਼ਪੁਰ ਦੇ ਚਾਰ ਸੌ ਪਿੰਡਾਂ ਦਾ ਦੌਰਾ ਕਰਨਗੇ।
- - - - - - - - - Advertisement - - - - - - - - -