Bikram majithia: ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਰੈਗੂਲਰ 180 ਈਟੀਟੀ ਅਧਿਆਪਕਾਂ ਨਾਲ ਹੋਈ ਪੁਲਿਸ ਦੀ ਖਿੱਚਧੂਹ ਨੂੰ ਲੈ ਕੇ ਕੈਬਨਿਟ ਮੰਤਰੀ ਹਰਪਾਲ ਚੀਮਾ ‘ਤੇ ਇੱਕ ਵੀਡੀਓ ਜਾਰੀ ਕਰਕੇ ਨਿਸ਼ਾਨਾ ਸਾਧਿਆ ਹੈ। ਬਿਕਰਮ ਮਜੀਠੀਆ ਨੇ ਵੀਡੀਓ ਜਾਰੀ ਕਰਕੇ ਹਰਪਾਲ ਚੀਮਾ ਨੂੰ 180 ਈਟੀਟੀ ਅਧਿਆਪਕਾਂ ਸਬੰਧੀ ਉਨ੍ਹਾਂ ਵਲੋਂ ਦਿੱਤੇ ਬਿਆਨ ਨੂੰ ਯਾਦ ਕਰਵਾਇਆ ਹੈ।
ਹਰਪਾਲ ਚੀਮਾ ਜੀ ਤੁਹਾਡੀ ਵੀਡਿੳ ਹੀ ਨਾਲ ਦਿਖਾ ਰਿਹਾ ਹਾਂ ਸ਼ਾਇਦ ਤਹਾਨੂੰ ਕੁਝ ਯਾਦ ਆ ਜਾਵੇ, ਆਮ ਲੋਕਾਂ ਦੀ ਸਰਕਾਰ , ਪੰਜਾਬ ਦੇ ਬੱਚਿਆਂ ਨੂੰ ਰੁਜ਼ਗਾਰ ਦੇ ਕੇ ਓਨ੍ਹਾਂ ਦਾ ਭਵਿੱਖ ਸਵਾਰਨ ਦੇ ਝੂਠੇ ਲਾਰੇ ਲਾ ਕੇ ਲੋਕਾਂ ਦੀਆਂ ਆਸਾਂ ਨਾਲ ਖਿਲਵਾੜ ਕਰਨ ਵਾਲੀ ਖਾਸ ਆਦਮੀ ਪਾਰਟੀ ਦਾ ਚਿਹਰਾ ਅੱਜ ਉਸ ਸਮੇਂ ਬੇ-ਨਕਾਬ ਹੋਇਆ ਜਦੋਂ ਸਾਡੇ ਬੱਚੇ 180 ਈਟੀਟੀ ਅਧਿਆਪਕ ਪੰਜਾਬ (ਜਿਨ੍ਹਾਂ ਨੂੰ ਵੱਡੇ ਬਾਦਲ ਸਾਹਬ ਸ. ਪ੍ਰਕਾਸ਼ ਸਿੰਘ ਬਾਦਲ ਜੀ ਨੇ 2016 ਵਿੱਚ ਹੀ ਰੈਗੂਲਰ ਨੌਕਰੀ ਦੇ ਦਿੱਤੀ ਸੀ) ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਚੰਡੀਗੜ੍ਹ ਰਿਹਾਇਸ਼ ਤੇ ਅਪਣੇ ਨਾਲ ਹੋ ਰਹੇ ਵਿਤਕਰੇ ਤਹਿਤ ਇਹ ਪੁੱਛਣ ਲਈ ਸਰਕਾਰ ਦੇ ਦੁਵਾਰ ਗਏ ਸੀ ਕਿ 8 ਸਾਲ ਦੀ ਰੈਗੂਲਰ ਨੌਕਰੀ ਨੂੰ ਖ਼ਤਮ ਕਰਕੇ ਨਵੇਂ ਨਿਯੁਕਤੀ ਪੱਤਰ ਕਿਸ ਕਾਨੂੰਨ ਤਹਿਤ ਦਿੱਤੇ ਗਏ
ਜੇਕਰ ਕੋਈ ਕਾਨੂੰਨ ਹੈ ਹੀ ਨਹੀ ਤਾਂ ਸਾਡਾ ਓਹ ਕਸੂਰ ਦੱਸਿਆ ਜਾਵੇ ਜਿਸ ਦੀ ਸਜ਼ਾ ਕਰਕੇ ਸਾਡੇ ਬੱਚਿਆਂ ਦੇ ਮੂੰਹੋ ਰੋਟੀ ਖੋਈ ਜਾ ਰਹੀ ਐ, ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਆਮ ਆਦਮੀ ਦਾ ਹਿਤੈਸ਼ੀ ਹੋਣ ਦੇ ਝੂਠੇ ਦਾਅਵੇ ਕਰਨ ਵਾਲੀ ਸਰਕਾਰ ਦੇ ਅੰਦਰ ਬੈਠੇ ਹੰਕਾਰੀ ਖਾਸ ਆਦਮੀ ਪਾਰਟੀ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੱਚਿਆਂ ਨਾਲ ਗੱਲਬਾਤ ਕਰਕੇ ਹੱਲ ਕਰਨ ਦੇ ਉਲਟ ਪੁਲਿਸ ਸੱਦ ਕੇ ਤਸ਼ੱਦਦ ਕੀਤਾ ਗਿਆ, ਬੇਕਸੂਰ ਪੰਜਾਬ ਦੇ ਰੈਗੂਲਰ 180 ਈਟੀਟੀ ਅਧਿਆਪਕਾਂ ਦੀਆਂ ਪੱਗਾਂ ਰੋਲੀਆਂ ਗਈਆਂ , ਸੜਕਾਂ ਤੇ ਚੁੰਨੀਆਂ ਖਿਲਾਰੀਆਂ ਗਈਆਂ, ਪੰਜਾਬ ਦੇ ਇਨ੍ਹਾ ਬੱਚਿਆਂ ਤੇ ਇਸ ਤਸ਼ੱਦਦ ਦੀ ਮੈਂ ਪੰਜਾਬ ਹਿਤੈਸ਼ੀ ਹੋਣ ਦੇ ਨਾਤੇ ਕੜ੍ਹੀ ਨਿਖੇਧੀ ਕਰਦਾ ਹਾਂ ।@BhagwantMann
ਜ਼ਿਕਰਯੋਗ ਹੈ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਰੈਗੂਲਰ 180 ਈਟੀਟੀ ਅਧਿਆਪਕਾਂ ਵਲੋਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਦੱਸ ਦਈਏ ਕਿ 180 ਈਟੀਟੀ ਅਧਿਆਪਕਾਂ ਵੱਲੋਂ ਬੈਂਸ ਦੀ ਸਰਕਾਰੀ ਰਿਹਾਇਸ਼ ਅੱਗੇ ਧਰਨਾ ਦਿੱਤਾ ਗਿਆ ਹੈ। ਈਟੀਟੀ ਅਧਿਆਪਕਾਂ ਨੇ ਸਰਕਾਰ ’ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ 5 ਸਾਲ ਤੋਂ ਨੌਕਰੀ ਖਤਮ ਕਰਕੇ ਮੁੜ ਤੋਂ ਨਿਯੁਕਤੀ ਪੱਤਰ ਦਿੱਤੇ ਗਏ ਹਨ। ਦੱਸ ਦਈਏ ਕਿ ਧਰਨੇ ਦੌਰਾਨ ਸਿੱਖਿਆ ਮੰਤਰੀ ਦੀ ਰਿਹਾਇਸ਼ ਬਾਹਰ ਕਾਫੀ ਹੰਗਾਮਾ ਹੋਇਆ। ਇਸ ਦੌਰਾਨ ਅਧਿਆਪਕਾਂ ਤੇ ਪੁਲਿਸ ਵਿਚਾਲੇ ਕਾਫੀ ਹੰਗਾਮਾ ਹੋਇਆ। ਇਸ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਦੀਆਂ ਪੱਗਾਂ ਵੀ ਲੱਥੀਆਂ ਗਈਆਂ।