Amritsar News: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਮੁੜ ਭਗਵੰਤ ਮਾਨ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਰੇਤ ਮਾਫ਼ੀਆ ਕਰਕੇ ਪੰਜਾਬ ਤੇ ਹਿਮਾਚਲ ਨੂੰ ਜੋੜਨ ਵਾਲਾ ਐਲਗਰਾਂ ਪੁਲ਼ ਦੀ ਹਾਲਤ ਖਸਤਾ ਹੋ ਗਈ ਹੈ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਨਾਜਾਇਜ਼ ਮਾਇੰਨਗ ਦਾ ਸਾਰਾ ਪੈਸਾ ਆਪਣੇ ਆਕਾ ਨੂੰ ਦਿੱਲੀ ਭੇਜਿਆ ਜਾ ਰਿਹਾ ਹੈ।


ਬਿਕਰਮ ਮਜੀਠੀਆ ਨੇ ਟਵੀਟ ਕਰਕੇ ਕਿਹਾ....ਰੇਤ ਮਾਫ਼ੀਆ ਦੀ ਭੇਂਟ ਚੜ੍ਹਿਆ ਐਲਗਰਾਂ ਪੁਲ਼ ਜੋ ਪੰਜਾਬ ਹਿਮਾਚਲ ਨੂੰ ਜੋੜਦਾ ਹੈ। ਹਰਜੋਤ ਬੈਂਸ ਤੇ ਉਸ ਦੇ ਰਿਸ਼ਤੇਦਾਰਾਂ ਵੱਲੋਂ ਕੀਤੀ ਗੈਰ ਕਾਨੂੰਨੀ ਮਾਈਨਿੰਗ ਦਾ ਨਤੀਜਾ ਹੈ ਐਲਗਰਾਂ ਪੁਲ਼ ਦੀ ਇਹ ਹਾਲਤ। ਉਨ੍ਹਾਂ ਨੇ ਅੱਗੇ ਲਿਖਿਆ ਆਪ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨਾਜਾਇਜ਼ ਮਾਇੰਨਗ ਦਾ ਸਾਰਾ ਪੈਸਾ ਆਪਣੇ ਆਕਾ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਭੇਜ ਰਹੇ ਹਨ ਤੇ ਪੰਜਾਬ ਦੇ ਹਲਾਤ ਹਰ ਪੱਖੋਂ ਦਿਨੋ ਦਿਨ ਵਿਗੜ ਰਹੇ ਹਨ ਜਿਸ ਦੀ ਸਿੱਧੀ ਜ਼ਿੰਮੇਵਾਰ ਪੰਜਾਬ ਦੀ ਆਪ ਸਰਕਾਰ ਹੈ।



ਦਰਅਸਲ ਪੰਜਾਬ ਵਿੱਚ ਗ਼ੈਰ ਕਾਨੂੰਨੀ ਮਾਈਨਿੰਗ ਅਜੇ ਵੀ ਹੋ ਰਹੀ ਹੈ। ਪੰਜਾਬ ਸਰਕਾਰ ਭਾਵੇਂ ਨਾਜਾਇਜ਼ ਮਾਈਨਿੰਗ ਰੋਕਣ ਦੇ ਵੱਡੇ ਦਾਅਵੇ ਕਰ ਰਹੀ ਹੈ ਪਰ ਨਿੱਤ ਨਾਜਾਇਜ਼ ਮਾਈਨਿੰਗ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਮੁੱਦੇ 'ਤੇ ਪੰਜਾਬ ਹਰਿਆਣਾ ਹਾਈਕੋਰਟ ਵੀ ਸਖ਼ਤ ਨੋਟਿਸ ਲੈ ਚੁੱਕੀ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਵੀ ਸਰਹੱਦ ਉੱਪਰ ਨਾਜਾਇਜ਼ ਮਾਈਨਿੰਗ ਉਪਰ ਨਾਰਾਜ਼ਗੀ ਜਤਾਈ ਸੀ।


ਇਹ ਵੀ ਪੜ੍ਹੋ: Year Ender 2023: ਐਪਲ ਨੇ 2023 'ਚ ਭਾਰਤ 'ਚ ਵੇਚੇ 90 ਲੱਖ ਤੋਂ ਜ਼ਿਆਦਾ ਆਈਫੋਨ, ਇਨ੍ਹਾਂ ਸ਼ਹਿਰਾਂ 'ਚ ਵਧਿਆ ਐਪਲ ਦਾ ਕ੍ਰੇਜ਼


ਉਧਰ, ਪੰਜਾਬ ਸਰਕਾਰ ਨੇ ਗ਼ੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਇੱਕ ਮੋਬਾਈਲ ਐਪਲੀਕੇਸ਼ਨ ਬਣਾਈ ਹੈ। ਨਾਜਾਇਜ਼ ਮਾਈਨਿੰਗ ਦੀ ਸ਼ਿਕਾਇਤ ਲਈ ਇਸਤੇਮਾਲ ਕੀਤੀ ਜਾਣ ਵਾਲੀ ਪੰਜਾਬ ਮਾਈਨਸ ਮੋਬਾਇਲ ਐਪਲੀਕੇਸਨ ਨੂੰ ਪੰਜਾਬ ਸੈਂਡ ਮੋਬਾਈਲ ਐਪਲੀਕੇਸ਼ਨ ਵਿੱਚ ਮਰਜ ਕਰ ਦਿੱਤਾ ਗਿਆ ਹੈ। ਪੰਜਾਬ ਸੈਂਡ ਮੋਬਾਈਲ ਐਪਲੀਕੇਸਨ ਨੂੰ ਗੂਗਲ ਪਲੇ ਸਟੋਰ ਤੋਂ ਡਾਊਨਡੋਡ ਕੀਤਾ ਜਾ ਸਕਦਾ ਹੈ।


ਇਹ ਵੀ ਪੜ੍ਹੋ: Migratory Birds in Punjab: ਹਜ਼ਾਰਾਂ ਕਿਲੋਮੀਟਰ ਤੈਅ ਕਰਕੇ ਪੰਜਾਬ ਪਹੁੰਚੇ ਪ੍ਰਵਾਸੀ ਪੰਛੀ...ਪ੍ਰਦੂਸ਼ਣ ਤੇ ਮਾਈਨਿੰਗ ਨੂੰ ਵੇਖ ਪ੍ਰੇਸ਼ਾਨ