Migratory Birds in Punjab: ਹਜ਼ਾਰਾਂ ਕਿਲੋਮੀਟਰ ਦਾ ਸਫਰ ਤੈਅ ਕਰਕੇ ਵਿਦੇਸ਼ੀ ਪੰਛੀ ਪੰਜਾਬ ਪਹੁੰਚੇ ਹਨ। ਪੰਜਾਬ ਦੇ ਨੰਗਲ ਇੰਟਰਨੈਸ਼ਨਲ ਵੈਟਲੈਂਡ ਵਿੱਚ ਵਿਦੇਸ਼ੀ ਪੰਛੀ ਆਉਣ ਲੱਗੇ ਹਨ। ਕੁਝ ਸਮਾਂ ਭਾਰਤ ਵਿੱਚ ਬਿਤਾਉਣ ਤੋਂ ਬਾਅਦ ਇਹ ਵਿਦੇਸ਼ੀ ਮਹਿਮਾਨ ਆਪਣੇ ਵਤਨ ਪਰਤ ਜਾਂਦੇ ਹਨ। ਅਹਿਮ ਗੱਲ ਹੈ ਕਿ ਅੰਤਰਰਾਸ਼ਟਰੀ ਵੈਟਲੈਂਡ ਵਿੱਚ ਪ੍ਰਦੂਸ਼ਣ ਤੇ ਮਾਈਨਿੰਗ ਕਾਰਨ ਪ੍ਰਵਾਸੀ ਪੰਛੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ।


ਦਰਅਸਲ ਹਰ ਸਾਲ ਵੱਖ-ਵੱਖ ਦੇਸ਼ਾਂ ਤੋਂ ਪ੍ਰਵਾਸੀ ਪੰਛੀ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਆਉਂਦੇ ਹਨ। ਸਰਦੀ ਦੇ ਇਸ ਮੌਸਮ ਵਿੱਚ ਕਈ ਦੇਸ਼ਾਂ ਵਿੱਚ ਬਰਫਬਾਰੀ ਕਾਰਨ ਨਦੀਆਂ, ਝੀਲਾਂ ਤੇ ਛੱਪੜ ਜੰਮ ਜਾਂਦੇ ਹਨ। ਇਸ ਕਾਰਨ ਇਹ ਪ੍ਰਵਾਸੀ ਪੰਛੀ ਭਾਰਤ ਵੱਲ ਆਉਂਦੇ ਹਨ। ਇਸ ਵਾਰ ਰੂਡੀ ਸ਼ੈਲਡਕ, ਗ੍ਰੇਲੈਗ ਗੂਜ਼, ਗਡਵਾਲ, ਕੋਰਮੋਰੈਂਟ ਆਦਿ ਪ੍ਰਜਾਤੀਆਂ ਦੇ ਪ੍ਰਵਾਸੀ ਪੰਛੀ ਝੀਲ 'ਤੇ ਪਹੁੰਚੇ ਹਨ।


ਨੰਗਲ ਡੈਮ ਦੀ ਵਿਸ਼ਾਲ ਸਤਲੁਜ ਝੀਲ ਤੇ ਅੰਤਰਰਾਸ਼ਟਰੀ ਵੈਟਲੈਂਡ ਵਿੱਚ ਪਰਵਾਸੀ ਪੰਛੀਆਂ ਦੀ ਆਮਦ ਨਾਲ ਵਾਦੀਆਂ ਦੀ ਸੁੰਦਰਤਾ ਪਰਤ ਆਈ ਹੈ। ਇਨ੍ਹਾਂ ਪ੍ਰਵਾਸੀ ਪੰਛੀਆਂ ਦੀ ਚਹਿਕ-ਚਹਾਟ ਨਾਲ ਸਤਲੁਜ ਦਾ ਕਿਨਾਰਾ ਹੋਰ ਵੀ ਸੁੰਦਰ ਤੇ ਮਨਮੋਹਕ ਹੋ ਗਿਆ ਹੈ। ਇਹ ਪ੍ਰਵਾਸੀ ਪੰਛੀ ਅਕਤੂਬਰ ਮਹੀਨੇ ਵਿੱਚ ਭਾਰਤ ਦੀਆਂ ਵੱਖ-ਵੱਖ ਨਦੀਆਂ, ਝੀਲਾਂ ਤੇ ਤਾਲਾਬਾਂ ਵਿੱਚ ਆਉਣਾ ਸ਼ੁਰੂ ਹੋ ਜਾਂਦੇ ਹਨ। ਜਦੋਂ ਮੌਸਮ ਗਰਮ ਹੋਣਾ ਸ਼ੁਰੂ ਹੋ ਜਾਂਦਾ ਹੈ, ਤਾਂ ਇਹ ਪ੍ਰਵਾਸੀ ਪੰਛੀ ਮਾਰਚ ਤੇ ਅਪ੍ਰੈਲ ਦੇ ਵਿਚਕਾਰ ਆਪਣੇ ਦੇਸ਼ ਵਾਪਸ ਪਰਤ ਜਾਂਦੇ ਹਨ।


ਦਰਅਸਲ ਭਾਰਤ ਤੋਂ ਇਲਾਵਾ ਦੁਨੀਆ ਦੇ ਕਈ ਠੰਢੇ ਦੇਸ਼ਾਂ ਥਾਈਲੈਂਡ, ਸਾਇਬੇਰੀਆ, ਜਾਪਾਨ, ਰੂਸ, ਅਫਗਾਨਿਸਤਾਨ, ਸਵਿਟਜ਼ਰਲੈਂਡ, ਇੰਡੋ ਤਿੱਬਤ, ਬਰਮਾ, ਮੱਧ ਏਸ਼ੀਆ 'ਚ ਬਰਫਬਾਰੀ ਕਾਰਨ ਠੰਢ ਵਧ ਜਾਂਦੀ ਹੈ ਤੇ ਨਦੀਆਂ, ਝੀਲਾਂ ਤੇ ਤਲਾਬ ਜੰਮ ਜਾਂਦੇ ਹਨ। ਇਸ ਕਾਰਨ ਹਜ਼ਾਰਾਂ ਪ੍ਰਵਾਸੀ ਪੰਛੀ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰਕੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚੋਂ ਨਿਕਲਣ ਵਾਲੇ ਸਤਲੁਜ ਦਰਿਆ ਵਿੱਚ ਪਨਾਹ ਲੈਂਦੇ ਹਨ।


ਇਨ੍ਹਾਂ ਪ੍ਰਵਾਸੀ ਪੰਛੀਆਂ ਦੀਆਂ ਵੱਖ-ਵੱਖ ਪ੍ਰਜਾਤੀਆਂ ਅਨੁਸਾਰ ਇਨ੍ਹਾਂ ਦਾ ਭੋਜਨ ਵੀ ਵੱਖ-ਵੱਖ ਕਿਸਮ ਦਾ ਹੁੰਦਾ ਹੈ। ਇਨ੍ਹਾਂ ਪ੍ਰਵਾਸੀ ਪੰਛੀਆਂ ਵਿੱਚੋਂ ਕਈ ਪੰਛੀ ਮਾਸ ਖਾਂਦੇ ਹਨ ਤੇ ਕਈ ਪੰਛੀ ਜ਼ਮੀਨ ਉੱਤੇ ਉੱਗੀ ਬਨਸਪਤੀ ਖਾਂਦੇ ਹਨ ਤੇ ਕਈ ਪੰਛੀ ਪਾਣੀ ਵਿੱਚ ਉੱਗੀ ਹਰਿਆਲੀ ਖਾਂਦੇ ਹਨ। ਨੰਗਲ ਦੇ ਇਸ ਸਤਲੁਜ ਇੰਟਰਨੈਸ਼ਨਲ ਵੈਟਲੈਂਡ ਵਿੱਚ ਇਨ੍ਹਾਂ ਪਰਵਾਸੀ ਪੰਛੀਆਂ ਦੇ ਰਹਿਣ, ਖਾਣ ਤੇ ਘੁੰਮਣ ਲਈ ਝੀਲ ਦੇ ਨੇੜੇ ਪਾਣੀ, ਦਰੱਖਤ, ਝਾੜੀਆਂ ਤੇ ਪਹਾੜ ਮੌਜੂਦ ਹਨ। ਇਸ ਕਾਰਨ ਇਹ ਪਰਵਾਸੀ ਪੰਛੀ ਇੱਥੇ ਆਉਂਦੇ ਹਨ। ਜਿਵੇਂ ਹੀ ਮੌਸਮ ਗਰਮ ਹੋਣਾ ਸ਼ੁਰੂ ਹੁੰਦਾ ਹੈ ਤਾਂ ਇਹ ਪ੍ਰਵਾਸੀ ਪੰਛੀ ਇੱਥੋਂ ਵਾਪਸੀ ਦੀ ਉਡਾਣ ਲੈ ਕੇ ਆਪਣੇ ਵਤਨ ਨੂੰ ਪਰਤ ਜਾਂਦੇ ਹਨ।


ਪਰਵਾਸੀ ਪੰਛੀਆਂ ਬਾਰੇ ਜਦੋਂ ਇੱਕ ਸਮਾਜ ਸੇਵੀ ਤੇ ਵਾਤਾਵਰਨ ਪ੍ਰੇਮੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਨੰਗਲ ਦੇ ਇਸ ਜਲਗਾਹ ਦਾ ਵਾਤਾਵਰਨ ਬਹੁਤ ਵਧੀਆ ਸੀ। ਉਸ ਸਮੇਂ ਇੱਥੇ ਪੰਛੀਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਇਸ ਕਾਰਨ ਇਸ ਨੰਗਲ ਵੈਟਲੈਂਡ ਨੂੰ 2019 ਦੀ ਰਾਮਸਰ ਕਨਵੈਨਸ਼ਨ ਤਹਿਤ ਅੰਤਰਰਾਸ਼ਟਰੀ ਵੈਟਲੈਂਡ ਐਲਾਨਿਆ ਗਿਆ ਹੈ।


ਵਿਭਾਗ ਦੀ ਨੰਗਲ ਅੰਤਰਰਾਸ਼ਟਰੀ ਵੈਟਲੈਂਡ ਵਿੱਚ ਕੋਈ ਦਿਲਚਸਪੀ ਨਹੀਂ। ਇਸ ਲਈ ਅਣਗਹਿਲੀ ਦਾ ਸ਼ਿਕਾਰ ਅੰਤਰਰਾਸ਼ਟਰੀ ਵੈਟਲੈਂਡ 'ਚ ਪੰਛੀਆਂ ਦੀ ਗਿਣਤੀ ਵੀ ਲਗਾਤਾਰ ਘਟਦੀ ਜਾ ਰਹੀ ਹੈ। ਇਸ ਅੰਤਰਰਾਸ਼ਟਰੀ ਵੈਟਲੈਂਡ ਵਿੱਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਤੇ ਵਾਤਾਵਰਨ ਦੇ ਪ੍ਰਦੂਸ਼ਣ ਕਾਰਨ ਇੱਥੇ ਪੰਛੀਆਂ ਦੀ ਆਮਦ ਘਟ ਰਹੀ ਹੈ।


ਇਹ ਵੀ ਪੜ੍ਹੋ: Anmol Kwatra: ਅਨਮੋਲ ਕਵਾਤਰਾ ਦੇ ਸ਼ੋਅ 'ਚ ਪਹੁੰਚੀ ਹਰਿਆਣਵੀ ਗਾਇਕਾ ਸਪਨਾ ਚੌਧਰੀ, ਕਵਾਤਰਾ ਦੇ NGO ਦੀ ਕੀਤੀ ਮਦਦ, ਦੇਖੋ ਵੀਡੀਓ


ਵਿਭਾਗ ਦਾ ਧਿਆਨ ਨਾ ਹੋਣ ਕਾਰਨ ਪ੍ਰਵਾਸੀ ਪੰਛੀ ਨੰਗਲ ਦੇ ਇਸ ਅੰਤਰਰਾਸ਼ਟਰੀ ਵੈਟਲੈਂਡ ਵਿੱਚ ਘੱਟ ਆ ਰਹੇ ਹਨ, ਜਦੋਂਕਿ ਜੇਕਰ ਹਿਮਾਚਲ ਦੇ ਦਰਿਆਵਾਂ ਦੀ ਗੱਲ ਕਰੀਏ ਤਾਂ ਇੱਥੇ ਇਨ੍ਹਾਂ ਪ੍ਰਵਾਸੀ ਪੰਛੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਕਾਰਨ ਹਿਮਾਚਲ ਵੀ ਚਿੰਤਤ ਹੈ। ਇਨ੍ਹਾਂ ਪ੍ਰਵਾਸੀ ਪੰਛੀਆਂ ਦੇ ਆਉਣ-ਜਾਣ ਵਾਲੇ ਸਥਾਨਾਂ 'ਤੇ ਵੀ ਸਰਕਾਰ ਪੂਰੀ ਨਜ਼ਰ ਰੱਖਦੀ ਹੈ। ਕੋਈ ਵਿਅਕਤੀ ਇਨ੍ਹਾਂ ਪੰਛੀਆਂ ਦੇ ਨੇੜੇ ਨਾ ਜਾਏ, ਇਸ ਲਈ ਹਿਮਾਚਲ ਸਰਕਾਰ ਨੇ ਝੀਲ ਦੇ ਕੰਢੇ ਕੰਡਿਆਲੀ ਤਾਰ ਲਗਾ ਦਿੱਤੀ ਹੈ।


ਇਹ ਵੀ ਪੜ੍ਹੋ: Punjab News: ਬਹਿਬਲਕਲਾਂ ਇਨਸਾਫ਼ ਮੋਰਚਾ ਸਮਾਪਤ ਕਰਨ ਦਾ ਐਲਾਨ, ਕੇਸ ਦਾ ਟ੍ਰਾਇਲ ਸ਼ੁਰੂ ਹੋਣ ‘ਤੇ ਪ੍ਰਗਟਾਈ ਸੰਤੁਸ਼ਟੀ