ਅਕਾਲੀ ਦਲ ਦੇ ਜਨਰਲ ਸਕੱਤਰ ਮਜੀਠੀਆ ਨੇ ਸਿੱਧੂ ਦੀ ਬਦਲੀ 'ਤੇ ਕੈਪਟਨ ਤੋਂ ਨਾਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਕੈਪਟਨ ਤੋਂ ਮੈਂ ਵੀ ਔਖਾ ਕਿਉਂਕਿ ਮੇਰੇ ਮਿੱਤਰ ਪਿਆਰੇ ਦਾ ਵਿਭਾਗ ਬਦਲਿਆ। ਮਜੀਠੀਆ ਨੇ ਵਿਅੰਗ ਕਰਦਿਆਂ ਕਿਹਾ ਕਿ ਸਿੱਧੂ ਨੂੰ ਤਾਂ ਰਾਹੁਲ ਗਾਂਧੀ ਦੀ ਥਾਂ ਕਾਂਗਰਸ ਦਾ ਪ੍ਰਧਾਨ ਲਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਮਿਲਣੀ ਚਾਹੀਦੀ ਹੈ ਅਤੇ ਉਹ ਉੱਥੇ ਸਾਰਿਆਂ ਨੂੰ ਹਸਾ ਕੇ ਇੱਕਜੁੱਟ ਵੀ ਕਰ ਲੈਣਗੇ।
ਉੱਧਰ, ਬੀਤੇ ਦਿਨ ਅਕਾਲੀ ਦਲ ਦੇ ਪ੍ਰਧਾਨ ਅਤੇ ਫ਼ਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੈਪਟਨ ਨੇ ਸਿੱਧੂ ਨੂੰ ਸਥਾਨਕ ਸਰਕਾਰਾਂ ਵਿਭਾਗ ਤੋਂ ਉਨ੍ਹਾਂ ਦਾ ਪ੍ਰਦਰਸ਼ਨ ਠੀਕ ਨਾ ਹੋਣ ਕਰਕੇ ਹਟਾਇਆ ਸੀ, ਪਰ ਹੁਣ ਸਿੱਧੂ ਨੂੰ ਬਿਜਲੀ ਮਹਿਕਮਾ ਦੇ ਕੇ ਕੀ ਉਹ ਪਿੰਡਾਂ ਦਾ ਵੀ ਉਹੀ ਹਾਲ ਕਰਵਾਉਣਾ ਚਾਹੁੰਦੇ ਹਨ?