ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਸਿਆਸੀ ਹੱਲ ਚੱਲ ਵੀ ਵੱਧਦੀ ਜਾ ਰਹੀ ਹੈ।ਪੰਜਾਬ ਵਿੱਚ ਹੋਈਆਂ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣ ਇੱਕ ਵੱਡਾ ਖੁਲਾਸਾ ਹੋਇਆ ਹੈ।ਅਕਾਲੀ ਸਾਂਸਦ ਨੇ ਖੁਲਾਸਾ ਕੀਤਾ ਹੈ ਕਿ ਭਾਜਪਾ ਨੇ ਆਪਣੇ ਵੋਟ ਕਾਂਗਰਸ ਨੂੰ ਟਰਾਂਸਫਰ ਕਰਵਾਏ ਸੀ , ਤਾਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਨ ਤੋਂ ਰੋਕਿਆ ਜਾ ਸਕੇ।


ਕਾਂਗਰਸ ਨੂੰ ਵੋਟ ਪਵਾਉਣ ਕਾਰਨ ਆਈ ਅਕਾਲੀ ਦਲ ਤੇ ਭਾਜਪਾ 'ਚ ਦਰਾਰ
ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਵੱਡਾ ਖੁਲਾਸਾ ਕੀਤਾ ਹੈ।ਅਕਾਲੀ ਸਾਂਸਦ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਤੋਂ ਰੋਕਣ ਲਈ ਭਾਜਪਾ ਨੇ ਆਪਣੀ ਵੋਟ, ਕਾਂਗਰਸ ਨੂੰ ਪਵਾਈ ਸੀ।ਇਸ ਕਾਰਨ ਹੀ ਅਕਾਲੀ-ਭਾਜਪਾ ਗੱਠਜੋੜ ਵਿੱਚ ਦਰਾਰ ਆਈ ਸੀ।ਭਾਜਪਾ ਦੇ ਜੋ ਨੇਤਾ ਇਸ ਵੇਲੇ ਪਾਰਟੀ ਛੱਡ ਜਾ ਰਹੇ ਹਨ, ਉਹ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਨ।









ਆਮ ਆਦਮੀ ਪਾਰਟੀ ਨਾਲ ਹੋਏਗਾ ਮੁਕਾਬਲਾ
ਅਕਾਲੀ ਸਾਂਸਦ ਨੇ ਕਿਹਾ ਕਿ ਪੰਜਾਬ ਵਿੱਚ 2022 ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਹੋਏਗਾ।ਅਕਾਲੀ ਦਲ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਨਾਲ ਹੋਏਗਾ।ਕਾਂਗਰਸ ਇਸ ਵਾਰ ਤੀਜੇ ਨੰਬਰ ਤੇ ਆਏਗੀ।



ਆਪ ਦੀ ਸਰਕਾਰ ਬਣਨ ਤੋਂ ਰੋਕਣ ਲਈ ਮਿਲੀ ਸੀ ਭਾਜਪਾ
ਅਕਾਲੀ ਦਲ ਦੇ ਸਾਂਸਦ ਵੱਲੋਂ ਕੀਤੇ ਇਸ ਖੁਲਾਸੇ ਮਗਰੋਂ ਆਪ ਨੇ ਸਿੱਧਾ ਹਮਲਾ ਬੋਲਿਆ ਹੈ।ਆਮ ਆਦਮੀ ਪਾਰਟੀ ਦਾ ਕਹਿਣ ਹੈ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਬਾਦਲ ਅਤੇ ਕੈਪਟਨ ਇੱਕ ਹਨ, ਪਰ ਇਹ ਗੱਲ ਵੀ ਸਾਫ ਹੋ ਗਈ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਰੋਕਣ ਦੇ ਲਈ ਭਾਜਪਾ ਵੀ ਇਨ੍ਹਾਂ ਦੇ ਨਾਲ ਮਿਲੀ ਹੋਈ ਸੀ।ਇਸੇ ਕਾਰਨ ਹੀ ਕਿਸਾਨ ਵਿਰੋਧੀ ਬਿੱਲਾਂ ਤੇ ਕੈਪਟਨ ਨੇ ਹਮੇਸ਼ਾਂ ਮੋਦੀ ਦਾ ਸਾਥ ਦਿੱਤਾ ਹੈ।ਕਿਉਂਕਿ ਕੈਪਟਨ ਨੂੰ ਮੁੱਖ ਮੰਤਰੀ ਬਣਾਉਣ ਵਾਲੀ ਭਾਜਪਾ ਹੀ ਹੈ।



ਕਾਂਗਰਸ-ਭਾਜਪਾ ਇਸ ਕਾਰਨ ਹੋਈ ਇੱਕ
ਪੰਜਾਬ ਵਿੱਚ 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਭਾਜਪਾ ਦੇ ਇੱਕ ਹੋਣ ਦਾ ਖੁਲਾਸਾ ਹੋ ਗਿਆ ਹੈ।ਆਪ ਦਾ ਕਹਿਣਾ ਹੈ ਕਿ ਇਹ ਸਾਰੇ ਆਮ ਆਦਮੀ ਪਾਰਟੀ ਤੋਂ ਡਰਦੇ ਹਨ।ਇਨ੍ਹਾਂ ਨੂੰ ਪਤਾ ਹੈ ਕਿ ਜਿੱਥੇ ਵੀ ਆਪ ਦੀ ਸਰਕਾਰ ਬਣੇਗੀ, ਉੱਥੇ ਦਿੱਲੀ ਵਾਂਗ ਭਾਜਪਾ ਅਤੇ ਕਾਂਗਰਸ ਹਾਸ਼ੀਏ ਤੇ ਚੱਲੀ ਜਾਏਗੀ।