ਹੁਣ ਟਕਸਾਲੀਆਂ 'ਚ ਬਗਾਵਤ, ਮਾਝੇ ਦਾ ਪਰਿਵਾਰ ਮੁੜ ਮਿਲਾਏਗਾ ਬਾਦਲਾਂ ਨਾਲ ਹੱਥ?
ਏਬੀਪੀ ਸਾਂਝਾ | 07 Feb 2020 06:00 PM (IST)
ਲਗਾਤਾਰ ਝਟਕਿਆਂ ਤੋਂ ਬਾਅਦ ਅਗਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਲਈ ਰਾਹਤ ਦੀ ਖ਼ਬਰ ਆ ਸਕਦੀ ਹੈ। ਚਰਚਾ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖਿਲਾਫ ਬਗਾਵਤ ਕਰਕੇ ਟਕਸਾਲੀਆਂ ਨਾਲ ਗਏ ਸਾਬਕਾ ਵਿਧਾਇਕ ਬੋਨੀ ਅਜਨਾਲਾ ਮੁੜ ਵਾਪਸੀ ਕਰ ਸਕਦੇ ਹਨ।
ਚੰਡੀਗੜ੍ਹ: ਲਗਾਤਾਰ ਝਟਕਿਆਂ ਤੋਂ ਬਾਅਦ ਅਗਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਲਈ ਰਾਹਤ ਦੀ ਖ਼ਬਰ ਆ ਸਕਦੀ ਹੈ। ਚਰਚਾ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖਿਲਾਫ ਬਗਾਵਤ ਕਰਕੇ ਟਕਸਾਲੀਆਂ ਨਾਲ ਗਏ ਸਾਬਕਾ ਵਿਧਾਇਕ ਬੋਨੀ ਅਜਨਾਲਾ ਮੁੜ ਵਾਪਸੀ ਕਰ ਸਕਦੇ ਹਨ। ਬੇਸ਼ੱਕ ਇਸ ਦੀ ਅਜੇ ਤੱਕ ਵਿਧਾਇਕ ਬੋਨੀ ਅਜਨਾਲਾ ਜਾਂ ਉਨ੍ਹਾਂ ਦੇ ਪਿਤਾ ਰਤਨ ਸਿੰਘ ਅਜਨਾਲਾ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਪਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਆਡਿਓ ਕਲਿੱਪ ਕਰਕੇ ਅਜਿਹੀਆਂ ਖਬਰਾਂ ਦਾ ਬਾਜ਼ਾਰ ਗਰਮ ਹੈ। ਚਰਚਾ ਹੈ ਕਿ ਇਸ ਆਡਿਓ ਵਿੱਚ ਟਕਸਾਲੀ ਲੀਡਰ ਸੇਵਾ ਸਿੰਘ ਸੇਖਵਾਂ ਦੀ ਆਵਾਜ਼ ਹੈ। ਦੱਸ ਦਈਏ ਕਿ ਟਕਸਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਵੱਲੋਂ ਬਗਾਵਤ ਕਰਨ ਵੇਲੇ ਬੋਨੀ ਅਜਨਾਲਾ ਤੇ ਉਨ੍ਹਾਂ ਦੇ ਪਿਤਾ ਰਤਨ ਸਿੰਘ ਅਜਨਾਲਾ ਵੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਸੀ। ਉਂਝ ਉਸ ਵੇਲੇ ਹੀ ਜਿੱਥੇ ਬਾਕੀ ਟਕਸਾਲੀ ਲੀਡਰ ਬਾਦਲ ਪਰਿਵਾਰ ਖਿਲਾਫ ਖੁੱਲ੍ਹ ਕੇ ਭੜਾਸ ਕੱਢ ਰਹੇ ਹਨ, ਉੱਥੇ ਅਜਨਾਲਾ ਪਰਿਵਾਰ ਨੇ ਦੇ ਵੀ ਜ਼ੋਰਦਾਰ ਅਲੋਚਨਾ ਨਹੀਂ ਕੀਤੀ।