ਬਠਿੰਡਾ: ਸੂਬੇ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਕਾਂਗਰਸ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਸਮਾਰਟਫੋਨ ਬਾਰੇ ਕਿਹਾ ਕਿ ਸਮਾਰਟਫੋਨ ਸਰਕਾਰ ਕੋਲ ਪਹੁੰਚਣ ਜਾ ਰਹੇ ਹਨ। ਅਗਲੇ ਦੋ ਤੋਂ ਤਿੰਨ ਮਹੀਨੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਮਿਲ ਜਾਣਗੇ। ਉਨ੍ਹਾਂ ਕਿਹਾ ਕਿ ਟੈਂਡਰ ਵਗੈਰਾ ਲੱਗ ਚੁੱਕੇ ਹਨ। ਇਸ ਦੀ ਤਕਸੀਮ ਗਵਰਨੈਂਸ ਰਿਫਾਰਮ ਮਹਿਕਮੇ ਨੇ ਕਰਨੀ ਹੈ। ਇਸ ਤੋਂ ਬਾਅਦ ਇਹ ਨੌਜਵਾਨਾਂ ਨੂੰ ਦਿੱਤੇ ਜਾਣਗੇ।

ਅੱਜ ਬਠਿੰਡਾ ਸ਼ਹਿਰ ਦੇ ਵੱਖ ਵੱਖ ਸਮਾਗਮਾਂ ਵਿੱਚ 'ਚ ਪਹੁੰਚੇ ਮਨਪ੍ਰੀਤ ਬਾਦਲ ਨੇ ਦਾਅਵਾ ਕੀਤਾ ਕਿ 3 ਹਜ਼ਾਰ ਸਮਾਰਟ ਸਕੂਲ ਪੰਜਾਬ ਵਿੱਚ ਬਣ ਚੁੱਕੇ ਹਨ। ਪੰਜਾਬ ਵਿੱਚ ਤਕਰੀਬਨ 13 ਹਜ਼ਾਰ ਸਕੂਲ ਹਨ। ਉਨ੍ਹਾਂ ਕਿਹਾ ਕਿਸ਼ਤਾਂ ਵਿੱਚ ਪੂਰਾ ਪੰਜਾਬ ਸਮਾਰਟ ਸਕੂਲ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।

ਦਿੱਲੀ ਵਿਧਾਨ ਸਭਾ ਚੋਣਾਂ ਉੱਤੇ ਬੋਲਦੇ ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਲੋਕ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਹਨ। ਜਿਨ੍ਹਾਂ ਨੇ ਦਸ ਸਾਲ ਦਾ ਕਾਂਗਰਸ ਦਾ ਦੌਰ ਦੇਖਿਆ ਹੈ ਜਿਸ ਸਮੇਂ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ. ਉਹ ਲੋਕ ਕਾਂਗਰਸ ਪਾਰਟੀ ਨੂੰ ਯਾਦ ਕਰਦੇ ਹਨ।