ਚੰਡੀਗੜ੍ਹ: ਪੰਜਾਬ ਦੇ ਮੁਹਾਲੀ 'ਚ ਕਰਫਿਊ ਦੀ ਪਹਿਲੀ ਢਿੱਲ।ਅੱਜ ਦੁਪਹਿਰ ਦੋ ਵਜੇ ਤੋਂ ਸ਼ਾਮ 7 ਵਜੇ ਤਕ ਜ਼ਰੂਰੀ ਸਮਾਨ ਜਿਵੇਂ ਕਿ ਦੁੱਧ, ਸਬਜ਼ੀ ਅਤੇ ਦਵਾਈਆਂ ਦੀਆਂ ਦੁਕਾਨਾ ਖੁਲ੍ਹਣਗੀਆਂ। ਪਰ ਲੋਕ ਸ਼ਾਮ ਚਾਰ ਵਜੇ ਤੋਂ 6 ਵਜੇ ਤੱਕ ਹੀ ਖਰੀਦਾਰੀ ਲਈ ਜਾਣਗੇ।ਇਸ ਤੋਂ ਬਾਅਦ ਕੱਲ ਸਵੇਰੇ 6 ਵਜੇ ਤੋਂ 9 ਵਜੇ ਤੱਕ ਢਿੱਲ ਦਿੱਤੀ ਜਾਵੇਗੀ। ਤੁਸੀਂ ਇਸ ਦੌਰਾਨ ਵੀ ਜ਼ਰੂਰੀ ਸਮਾਨ ਦੀ ਖਰੀਦ ਕਰ ਸਕਦੇ ਹੋ।
ਪਰ ਸਾਵਧਾਨੀ ਬੇਹੱਦ ਜ਼ਰੂਰੀ ਹੈ। ਘਰੋਂ ਬਾਹਰ ਨਿੱਕਲਦੇ ਹੋਏ ਸਮਾਜਿਕ ਦੂਰੀ ਬਣਾਈ ਰੱਖੋ। ਭੀੜ ਇੱਕਠੀ ਨਾ ਕਰੋ ਅਤੇ ਨਾ ਹੀ ਭੀੜ 'ਚ ਸ਼ਾਮਲ ਹੋਵੋ।
ਚੰਡੀਗੜ੍ਹ ਦੇ ਸੈਕਟਰ 16 ਕ੍ਰਿਕੇਟ ਸਟੇਡਿਅਮ ਅਤੇ ਮਨੀਮਾਜਰਾ ਸਪੋਰਟਸ ਕੌਂਪਲੈਕਸ ਨੂੰ ਅਸਥਾਈ ਜੇਲ ਬਣਾਇਆ ਗਿਆ ਹੈ। ਕਰਫਿਊ ਦਾ ਉਲੰਘਣ ਕਰਨ ਵਾਲਿਆ ਨੂੰ ਪੁਲਿਸ ਇਨ੍ਹਾਂ ਜੇਲਾਂ 'ਚ ਰੱਖੇਗੀ।
ਬ੍ਰੇਕਿੰਗ: ਕਰਫਿਊ 'ਚ ਪਹਿਲੀ ਢਿੱਲ, 4 ਤੋਂ 6 ਵਜੇ ਤੱਕ ਕਰ ਸਕਦੇ ਹੋ ਜ਼ਰੂਰੀ ਖਰੀਦਦਾਰੀ
ਏਬੀਪੀ ਸਾਂਝਾ
Updated at:
24 Mar 2020 01:03 PM (IST)
ਪੰਜਾਬ ਦੇ ਮੁਹਾਲੀ 'ਚ ਕਰਫਿਊ ਦੀ ਪਹਿਲੀ ਢਿੱਲ।ਅੱਜ ਦੁਪਹਿਰ ਦੋ ਵਜੇ ਤੋਂ ਸ਼ਾਮ 7 ਵਜੇ ਤਕ ਜ਼ਰੂਰੀ ਸਮਾਨ ਜਿਵੇਂ ਕਿ ਦੁੱਧ, ਸਬਜ਼ੀ ਅਤੇ ਦਵਾਈਆਂ ਦੀਆਂ ਦੁਕਾਨਾ ਖੁਲ੍ਹਣਗੀਆਂ।
- - - - - - - - - Advertisement - - - - - - - - -