ਨਵੀਂ ਦਿੱਲੀ: ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੀਰਵਾਰ ਪੰਜ ਦੇਸ਼ਾਂ ਦੇ ਸਮੂਹ ਬ੍ਰਿਕਸ ਦੇ ਸੀਨੀਅਰ ਸੁਰੱਖਿਆ ਅਧਿਕਾਰੀਆਂ ਦੀ ਇਕ ਆਨਲਾਈਨ ਬੈਠਕ 'ਚ ਸ਼ਾਮਲ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਸਮੂਹ ਦੇ ਐਨਐਸਏ ਦੀ 10ਵੀਂ ਬੈਠਕ 'ਚ ਚੀਨ ਦੇ ਸਟੇਟ ਕਾਊਂਸਲਰ ਯਾਂਗ ਜਿਏਚੀ ਤੇ ਰੂਸ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਦੇ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ। ਇਸ ਦੌਰਾਨ ਭਾਰਤ ਤੇ ਚੀਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ 'ਚ ਵੀ ਚਰਚਾ ਹੋਈ।


ਇਸ ਬੈਠਕ ਦੀ ਮੇਜ਼ਬਾਨੀ ਬ੍ਰਿਕਸ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ) ਦੇ ਮੌਜੂਦਾ ਮੁਖੀ ਰੂਸ ਵੱਲੋਂ ਕੀਤੀ ਗਈ। ਰੂਸ ਦੇ ਇਕ ਸੀਨੀਅਰ ਅਧਿਕਾਰੀ ਵੱਲੋਂ ਉਪਲਬਧ ਕਰਾਈ ਜਾਣਕਾਰੀ ਦੇ ਮੁਤਾਬਕ ਬੈਠਕ 'ਚ ਕੌਮਾਂਤਰੀ ਤੇ ਖੇਤਰੀ ਸੁਰੱਖਿਆ ਮੁੱਦਿਆਂ 'ਤੇ ਚਰਚਾ ਤੋ ਇਲਾਵਾ ਅੱਤਵਾਦ ਅਤੇ ਕੱਟੜਪੰਥੀ ਤੇ ਵਿਚਾਰ ਵਟਾਂਦਰਾ ਕੀਤਾ ਗਿਆ।


ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਮੁੱਦਿਆਂ ਤੇ ਵਾਰਤਾ ਨੂੰ ਹੋਰ ਵਧਾਉਣ ਅਤੇ ਮੈਂਬਰ ਦੇਸ਼ਾਂ ਦੀ ਕਾਨੂੰਨ ਪਰਿਵਰਤਨ ਏਜੰਸੀਆਂ ਦੇ ਵਿਚ ਕਰੀਬੀ ਸਮਝੌਤਾ ਕੀਤਾ ਗਿਆ।


ਜਦੋਂ ਭਾਰਤ-ਚੀਨ ਵਿਚਾਲੇ ਸਰਹੱਦੀ ਵਿਵਾਦ ਚੱਲ ਰਿਹਾ ਹੈ, ਉਸ ਸਮੇਂ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਚੀਨ ਦੇ ਸਟੇਟ ਕਾਊਂਸਲਰ ਵਿਚਾਲੇ ਹੋਈ ਇਹ ਆਨਲਾਈਨ ਬੈਠਕ ਅਹਿਮ ਮੰਨੀ ਜਾ ਰਹੀ ਹੈ। ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦਾ ਅਸਰ ਇਨ੍ਹਾਂ ਦੇ ਆਪਸੀ ਕੂਟਨੀਤਕ ਸਬੰਧਾਂ 'ਤੇ ਵੀ ਪੈ ਰਿਹਾ ਹੈ। ਭਾਰਤ ਤੇ ਚੀਨ ਵਿਚਾਲੇ ਹੋਈ ਇਸ ਆਨਲਾਈਨ ਬੈਠਕ ਚ ਵੀ ਇਸ ਮੁੱਦੇ 'ਤੇ ਚਰਚਾ ਹੋਈ।


ਦੁਨੀਆਂ 'ਚ ਮੁੜ ਵਧ ਰਿਹਾ ਕੋਰੋਨਾ ਦਾ ਕਹਿਰ, ਇਕ ਦਿਨ 'ਚ ਤਿੰਨ ਲੱਖ ਤੋਂ ਵੱਧ ਮਾਮਲੇ, 5,000 ਤੋਂ ਜ਼ਿਆਦਾ ਮੌਤਾਂ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ