ਕ੍ਰਿਕਟ ਟੂਰਨਾਮੈਂਟ 'ਚ ਭਿੜੇ ਦੋ ਭਰਾ, ਇੱਕ-ਦੂਜੇ ਨੂੰ ਮਾਰੀਆਂ ਗੋਲੀਆਂ, ਕਾਂਗਰਸੀ ਲੀਡਰ ਹਲਾਕ
ਏਬੀਪੀ ਸਾਂਝਾ | 17 Feb 2020 06:42 PM (IST)
ਪਿੰਡ ਥਮਨਗੜ੍ਹ ਵਿੱਚ ਕ੍ਰਿਕਟ ਟੂਰਨਾਮੈਂਟ ਦੌਰਾਨ ਗੋਲੀ ਚੱਲ਼ ਗਈ। ਇਸ ਦੌਰਾਨ ਕਾਂਗਰਸੀ ਵਰਕਰ ਤਰਨਪਾਲ ਸਿੰਘ ਢਿਲੋਂ ਦੀ ਮੌਤ ਹੋ ਗਈ। ਤਰਨਪਾਲ 'ਤੇ ਗੋਲੀ ਉਸ ਦੇ ਚਰੇਚੇ ਭਰਾ ਵੱਲੋਂ ਹੀ ਚਲਾਈ ਗਈ। ਜ਼ਖ਼ਮੀ ਤਰਨਪਾਲ ਨੂੰ ਬਠਿੰਡਾ ਦੇ ਆਦੇਸ਼ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ।
ਬਠਿੰਡਾ: ਪਿੰਡ ਥਮਨਗੜ੍ਹ ਵਿੱਚ ਕ੍ਰਿਕਟ ਟੂਰਨਾਮੈਂਟ ਦੌਰਾਨ ਗੋਲੀ ਚੱਲ਼ ਗਈ। ਇਸ ਦੌਰਾਨ ਕਾਂਗਰਸੀ ਵਰਕਰ ਤਰਨਪਾਲ ਸਿੰਘ ਢਿਲੋਂ ਦੀ ਮੌਤ ਹੋ ਗਈ। ਤਰਨਪਾਲ 'ਤੇ ਗੋਲੀ ਉਸ ਦੇ ਚਰੇਚੇ ਭਰਾ ਵੱਲੋਂ ਹੀ ਚਲਾਈ ਗਈ। ਜ਼ਖ਼ਮੀ ਤਰਨਪਾਲ ਨੂੰ ਬਠਿੰਡਾ ਦੇ ਆਦੇਸ਼ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਦਰਅਸਲ ਅੱਜ ਕ੍ਰਿਕਟ ਟੂਰਨਾਮੈਂਟ ਦਾ ਆਖਰੀ ਦਿਨ ਸੀ। ਇੱਥੇ ਦੋਵਾਂ ਭਰਾਵਾਂ ਦੀ ਬਹਿਸ ਹੋ ਗਈ। ਸੂਤਰਾਂ ਮੁਤਾਬਕ ਦੋਵਾਂ ਭਰਾਵਾਂ ਨੇ ਇੱਕ ਦੂਜੇ 'ਤੇ ਗੋਲੀ ਚਲਾਈ। ਪਤਾ ਲੱਗਾ ਹੈ ਕਿ ਗੁਰਦਿੱਤ ਨੇ ਤਰਨਪਾਲ ਨੂੰ ਗੋਲੀ ਮਾਰੀ। ਉਹ ਤਰਨਪਾਲ ਦੇ ਚਾਚੇ ਦਾ ਪੁੱਤ ਹੈ। ਪਹਿਲਾਂ ਤਰਨਪਾਲ ਨੇ ਗੋਲੀ ਚਲਾਈ ਜਿਸ ਵਿੱਚ ਗੁਰਦਿੱਤ ਵਾਲ ਵਾਲ ਬਚ ਗਿਆ। ਬਾਅਦ ਵਿੱਚ ਗੁਰਦਿਤ ਨੇ ਤਰਨਪਾਲ ਦੀ ਛਾਤੀ ਵਿੱਚ ਗੋਲੀ ਮਾਰ ਦਿੱਤੀ।