ਤਰਨਤਾਰਨ : ਸ਼ਰਾਬੀ ਹਾਲਤ ਵਿੱਚ ਇੱਕ ਪੁਲਿਸ ਕਰਮੀਂ ਨੇ ਖਾਲੜਾ ਬਾਰਡਰ ਉੱਤੇ ਬੀ ਐਸ ਐਫ ਵੱਲੋਂ ਜ਼ੀਰੋ ਲਾਈਨ ਤੋਂ ਪਹਿਲਾਂ ਲਗਾਏ ਗਏ ਬੈਰੀਅਰ ਵਿੱਚ ਗੱਡੀ ਮਾਰ ਕੇ ਤੋੜ ਦਿੱਤਾ। ਬੀ ਐਸ ਐਫ ਨੇ ਤੁਰੰਤ ਕਾਰਵਾਈ ਕਰਦਿਆਂ ਸ਼ਰਾਬੀ ਪੁਲਿਸ ਕਰਮੀਂ ਨੂੰ ਗ੍ਰਿਫ਼ਤਾਰ ਕਰ ਲਿਆ। ਬੀ ਐੱਸ ਐਫ ਅਨੁਸਾਰ ਘਟਨਾ ਰਾਤੀ 12 ਦੇ ਕਰੀਬ ਦੀ ਹੈ ਜਿਸ ਦੌਰਾਨ ਉਨ੍ਹਾਂ ਨੂੰ ਬਹੁਤ ਤੇਜ਼ ਆਵਾਜ਼ ਸੁਣਾਈ ਦਿੱਤੀ।

 

 

 

 

 

ਜਦੋਂ ਇਸ ਨੂੰ ਚੈੱਕ ਕੀਤਾ ਗਿਆ ਤਾਂ ਇੱਕ ਗੱਡੀ ਬੈਰੀਅਰ ਨੂੰ ਤੋੜ ਚੁੱਕੀ ਸੀ। ਇਸ ਤੋਂ ਬਾਅਦ ਤੁਰੰਤ ਗੱਡੀ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਾਅਦ ਵਿੱਚ ਡਰਾਈਵਰ ਦੀ ਪਛਾਣ ਪੰਜਾਬ ਪੁਲਿਸ ਦੇ ਕਰਮੀਂ ਵਜੋਂ ਹੋਈ। ਯਾਦ ਰਹੇ ਕਿ ਪਿਛਲੇ ਸਾਲ ਵੀ ਇੱਕ ਐਨ ਆਰ ਆਈ ਵੱਲੋਂ ਅਟਾਰੀ ਸਰਹੱਦ ਉੱਤੇ ਜ਼ੀਰੋ ਲਾਈਨ 'ਤੇ ਲੱਗੇ ਗੇਟ ਵਿੱਚ ਗੱਡੀ ਮਾਰਨ ਦਿੱਤੀ ਗਈ ਸੀ।