ਜਲਾਲਾਬਾਦ: ਬੀਐੱਸਐੱਫ਼ ਨੇ ਜਲਾਲਾਬਾਦ ਵਿੱਚ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਬੀਓਪੀ ਸੰਤੋਖ ਸਿੰਘ ਵਾਲਾ ਵਿਖੇ ਪਾਕਿਸਤਾਨੀ ਘੁਸਪੈਠੀਏ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਘੁਸਪੈਠੀਏ ਦੀ ਪਛਾਣ ਮੁਹੰਮਦ ਰਫੀਕ ਵਜੋਂ ਹੋਈ ਹੈ ਜੋ ਕਿ ਪਾਕਿਸਾਤਨ ਦੇ ਪਾਕਪਟਨ ਦਾ ਰਹਿਣ ਵਾਲਾ ਹੈ।
ਜਾਣਕਾਰੀ ਮੁਤਾਬਕ, ਰਫ਼ੀਕ ਕੌਮਾਂਤਰੀ ਸਰਹੱਦ ਤੋਂ ਭਾਰਤ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਬੀਐੱਸਐੱਫ਼ ਦੇ ਜਵਾਨਾਂ ਨੇ ਉਸ ਨੂੰ ਰੁਕਣ ਲਈ ਕਿਹਾ ਪਰ ਉਹ ਨਹੀਂ ਰੁਕਿਆ ਜਿਸ ਤੋਂ ਬਾਅਦ ਜਵਾਨਾਂ ਨੇ ਤਿੰਨ ਫਾਇਰ ਕਰਕੇ ਉਸ ਨੂੰ ਹਿਰਾਸਤ ਵਿੱਚ ਲਿਆ।
ਬੀਐੱਸਐੱਫ਼ ਜਵਾਨਾਂ ਵੱਲੋਂ ਤਲਾਸ਼ੀ ਲਏ ਜਾਣ ਮੌਕੇ ਉਸ ਕੋਲੋਂ ਦੋ ਪਾਕਿਸਤਾਨੀ ਸਿੱਮ, ਪਾਕਿਸਤਾਨੀ ਕਰੰਸੀ ਤੇ ਇੱਕ ਪਰਚੀ ਬਰਾਮਦ ਹੋਈ। ਬੀਐਸਐਫ਼ ਨੇ ਆਪਣੀ ਪੁੱਛਗਿੱਛ ਦੀ ਕਾਰਵਾਈ ਮੁਕੰਮਲ ਕਰਕੇ ਉਸ ਨੂੂੰ ਸਥਾਨਕ ਪੁਲਿਸ ਹਵਾਲੇ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਅਦਾਲਤ ਵਿੱਚ ਪੇਸ਼ ਕਰ 6 ਦਿਨਾਂ ਪੁੁਲਿਸ ਰਿਮਾਂਡ ਹਾਸਲ ਕੀਤਾ।
ਪੁਲਿਸ ਮੁਤਾਬਕ, ਜਾਂਚ ਵਿੱਚ ਕਈ ਖ਼ੁਲਾਸੇ ਹੋਣ ਦੀ ਉਮੀਦ ਹੈ ਕਿ ਆਖ਼ਰ ਉਹ ਕਿਸ ਇਰਾਦੇ ਨਾਲ ਭਾਰਤ ਵਿੱਚ ਦਾਖ਼ਲ ਹੋ ਰਿਹਾ ਸੀ ਤੇ ਇੱਥੇ ਆ ਕੇ ਉਸ ਨੇ ਕਿਸ ਨਾਲ ਮੁਲਾਕਤ ਕਰਨੀ ਸੀ।
ਇਹ ਵੀ ਪੜ੍ਹੋ: Pakistan ਨੂੰ ਗੁੱਝੀ ਜਾਣਕਾਰੀ ਦਿੰਦਾ ਮੌਲਵੀ ਗ੍ਰਿਫ਼ਤਾਰ, ISI ਨਾਲ ਦੱਸੇ ਜਾ ਰਹੇ ਸਬੰਧ