ਲੇਹ: ਇੱਥੋਂ ਦੇ ਪ੍ਰਸਿੱਧ ਇਤਿਹਾਸਕ ਗੁਰਦੁਆਰਾ ਪੱਥਰ ਸਾਹਿਬ ਦੀ ਕੰਧਾਂ ‘ਤੇ ਹੋਏ ਪੇਂਟ ਕਾਰਨ ਵਿਵਾਦ ਸ਼ੁਰੂ ਹੋ ਗਿਆ ਸੀ। ਇਸ ‘ਤੇ ਮੁਰਮੰਤ ਦੌਰਾਨ ਬੁੱਧ ਧਰਮ ਨਾਲ ਸਬੰਧਿਤ ਚਿੱਤਰ ਅਤੇ ਨਾਅਰਿਆਂ ਦੀ ਪੇਂਟਿੰਗ ਕੀਤੀ ਗਈ ਸੀ, ਜਿਸ ਦਾ ਸਿੱਖਾਂ ਵੱਲੋਂ ਵਿਰੋਧ ਕੀਤਾ ਗਿਆ। ਹੁਣ ਭਾਰਤੀ ਫ਼ੌਜ ਨੇ ਕਿਹਾ ਸਿੱਖਾਂ ਦੇ ਇਤਜ਼ਾਰ ਜ਼ਾਹਿਰ ਕਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਕੰਧਾਂ ਨੂੰ ਮੁੜ ਰੰਗ ਕਰ ਦਿੱਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਇਸ ਗੁਰਦੁਆਰਾ ਸਾਹਿਬ ਦੀ ਦੇਖਰੇਖ ਭਾਰਤੀ ਫ਼ੌਜ ਵੱਲੋਂ ਕੀਤੀ ਜਾਂਦੀ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਗੁਰਦੁਆਰੇ ‘ਚ ਮੁਰਮੰਤ ਦਾ ਕੰਮ ਚ ਲ ਰਿਹਾ ਸੀ ਅਤੇ ਕੁਝ ਸਿੱਖ ਸੰਗਠਨ ਦੇ ਲੋਕਾਂ ਨੇ ਇੱਥੇ ਆਏ। ਉਨ੍ਹਾਂ ਦਾ ਧਿਆਨ ਗੁਰਦੁਆਰੇ ਦੀ ਕੰਧਾਂ ‘ਤੇ ਬੁੱਧ ਧਰਮ ਦੇ ਸਲੋਗਸ ਅਤੇ ਤਸਵੀਰਾਂ ‘ਤੇ ਪਿਆ।
ਇੱਕ ਵੀਡੀਓ ‘ਚ ਇਲਜ਼ਾਮ ਲਗਾਇਆ ਗਿਆ ਕਿ ਗੁਰਦੁਆਰੇ ਦੀ ਸੇਵਾ ਸੰਭਾਲ ਦਾ ਤਰੀਕਾ ਬਦਲਿਆ ਜਾ ਰਿਹਾ ਹੈ ਅਤੇ ਇਸ ਦੇ ਲਈ ਗੁਰਦੁਆਰੇ ਦੀ ਸੰਭਾਲ ਕਰਨ ਵਾਲੀ 18 ਗਾਰਡ ਫੌਜ ਯੂਨਿਟ ਜ਼ਿੰਮੇਦਾਰ ਹੈ। ਨਵੀਂ ਦਿੱਲੀ ‘ਚ ਫੌਜ ਦੇ ਹੈੱਡਕੁਆਰਟਰ ਵਿਚ ਸੀਨੀਅਰ ਅਫ਼ਸਰ ਨੇ ਕਿਹਾ ਕਿ ਲੇਹ ਸਥਿਤ 14 ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ ਨੇ ਇਸ ਮੁੱਦੇ ਨੂੰ ਸੁਲਝਾਉਣ ਲਈ ਮਾਮਲੇ ਵਿਚ ਦਖ਼ਲ ਦਿੱਤਾ ਹੈ। ਗੁਰਦੁਆਰਾ ਪੱਥਰ ਸਾਹਿਬ ਕਾਰਗਿਲ-ਲੇਹ ਹਾਈਵੇ ‘ਤੇ ਲੇਹ ਸ਼ਹਿਰ ਤੋਂ ਕਰੀਬ 25 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਇਹ ਉਹ ਸਥਾਨ ਹੈ ਜੋ ਨਾਨਕ ਲਾਮਾ ਦੇ ਨਾਂ ਨਾਲ ਜਾਣੇ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਇੱਕ ਭੂਤ ਨੇ ਇੱਕ ਵਿਸ਼ਾਲ ਚੱਟਾਨ ਨੂੰ ਤੋੜਿਆ ਸੀ, ਜੋ ਗੁਰੂ ਦੀ ਛੋਹ ਨਾਲ ਨਰਮ ਹੋ ਗਿਆ ਸੀ ਤੇ ਉਸ ਦੇ ਸਰੀਰ ਦੇ ਆਕਾਰ ਵਿੱਚ ਢਲ ਗਿਆ ਸੀ। ਇਸ ਲਈ ਇਸ ਥਾਂ ਦਾ ਨਾਮ ਪੱਥਰ ਸਾਹਿਬ ਹੈ।