ਔਡੀ ਤੋਂ ਵੀ ਮਹਿੰਗਾ 'ਝੋਟਾ'
ਏਬੀਪੀ ਸਾਂਝਾ | 06 Aug 2016 05:57 AM (IST)
ਹਮੀਰਪੁਰ: ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਵਿਖੇ ਇੱਕ ਝੋਟੇ ਦੀ ਕੀਮਤ 5 ਕਰੋੜ ਰੱਖੀ ਗਈ ਹੈ। ਝੋਟੇ ਦਾ ਨਾਮ ਰਾਂਝਾ ਹੈ ਅਤੇ ਬਾਜ਼ਾਰ ਵਿੱਚ ਇਸ ਦੀ ਕੀਮਤ 1 ਕਰੋੜ 37 ਲੱਖ ਰੁਪਏ ਰੱਖੀ ਗਈ ਹੈ। ਪਰ ਇਸ ਦੇ ਬਾਵਜੂਦ ਰਾਂਝੇ ਦੇ ਮਾਲਕ ਨੇ ਇਸ ਨੂੰ ਵੇਚਣ ਤੋਂ ਇਨਕਾਰ ਕਰ ਦਿੱਤਾ ਹੈ। ਰਾਂਝੇ ਦੀ ਬੋਲੀ 52 ਲੱਖ ਤੋਂ ਸ਼ੁਰੂ ਹੋਈ ਸੀ ਅਤੇ ਇਹ ਕਰੋੜ 37 ਲੱਖ ਉੱਤੇ ਰੁਕੀ। ਬੋਲੀ ਵਿੱਚ ਹਿਮਾਚਲ ਤੋਂ ਇਲਾਵਾ ਦੂਜੇ ਰਾਜਾਂ ਦੇ ਲੋਕਾਂ ਨੇ ਵੀ ਹਿੱਸਾ ਲਿਆ। ਝੋਟੇ ਦੇ ਮਾਲਕ ਸਾਹਿਬ ਸਿੰਘ ਨੇ ਰਾਂਝੇ ਦੀ ਕੀਮਤ ਪੰਜ ਕਰੋੜ ਰੁਪਏ ਰੱਖੀ ਹੈ। ਮੁਰਾ ਨਸਲ ਦੇ ਝੋਟੇ ਰਾਂਝੇ ਨੂੰ ਦੇਖਣ ਲਈ ਲੋਕ ਦੂਰ ਦੂਰ ਤੋਂ ਆਉਂਦੇ ਹਨ। ਰਾਂਝੇ ਦੀ ਖ਼ੁਰਾਕ ਵੀ ਕਾਫ਼ੀ ਅਹਿਮ ਹੈ। ਸਾਹਿਬ ਸਿੰਘ ਅਨੁਸਾਰ ਰਾਂਝਾ ਰੋਜ਼ਾਨਾ ਇੱਕ ਕਿੱਲੋ ਦੇਸੀ ਘੀ , ਪੰਜ ਕਿੱਲੋ ਚਨੇ, ਪੰਜ ਕਿੱਲੋ ਖਲ ਅਤੇ 10 ਲੀਟਰ ਦੁੱਧ ਅਤੇ ਪੰਜ ਕਿੱਲੋ ਸੇਬ ਖਾਂਦਾ ਹੈ। ਇਸ ਤੋਂ ਇਲਾਵਾ ਰਾਂਝੇ ਦੀ ਰੋਜ਼ਾਨਾ ਮਾਲਸ਼ ਉੱਤੇ ਦੋ ਕਿੱਲੋ ਤੇਲ ਦੀ ਖਪਤ ਹੁੰਦੀ ਹੈ।