ਜੀਂਦ: ਹਰਿਆਣਾ ਦੇ ਜੀਂਦ ਡਿਪੂ ਨੇ ਪੰਜਾਬ ਜਾਣ ਵਾਲੀਆਂ ਆਪਣੀ ਬੱਸ ਸੇਵਾ ਮੁਲਤਵੀ ਕਰ ਦਿੱਤੀ ਹੈ। ਜੀਂਦ ਡਿਪੂ ਨੇ ਇਹ ਕਦਮ ਸੁਪਰੀਮ ਕੋਰਟ ਵੱਲੋਂ ਐਸ.ਵਾਈ.ਐਲ. ਨਹਿਰ ਦੇ ਨਿਰਮਾਣ ਬਾਰੇ ਦਿੱਤੇ ਗਏ ਫ਼ੈਸਲੇ ਤੋਂ ਬਾਅਦ ਲਿਆ ਗਿਆ ਹੈ।
ਜੀਂਦ ਡਿਪੂ ਤੋਂ ਪੰਜਾਬ ਤੇ ਜੰਮੂ ਦੇ ਵੱਖ-ਵੱਖ ਰੂਟਾਂ ਉੱਤੇ ਜਾਣ ਵਾਲੀਆਂ ਡੇਢ ਦਰਜਨ ਬੱਸਾਂ ਨੂੰ ਫ਼ਿਲਹਾਲ ਹਾਲਾਤ ਨੂੰ ਦੇਖਦੇ ਹੋਏ ਰੋਕ ਦਿੱਤਾ ਹੈ।
ਜੀਂਦ ਡਿਪੂ ਤੋਂ ਜੰਮੂ-ਕੱਟੜਾ-ਪਟਿਆਲਾ, ਅੰਮ੍ਰਿਤਸਰ, ਲੁਧਿਆਣਾ ਤੇ ਸੰਗਰੂਰ ਦੇ ਵੱਖ-ਵੱਖ ਰੂਟ ਉੱਤੇ ਬੱਸਾਂ ਦੌੜਦੀਆਂ ਹਨ। ਦੂਜੇ ਪਾਸੇ ਪੰਜਾਬ ਨੇ ਵੀ ਨਰਵਾਣਾ ਦੇ ਰਸਤੇ ਜੀਂਦ ਤੇ ਦਿੱਲੀ ਨੂੰ ਜਾਣ ਵਾਲੀਆਂ ਆਪਣੀਆਂ ਬੱਸਾਂ ਬੰਦ ਕਰ ਦਿੱਤੀਆਂ ਹਨ।