ਲੁਧਿਆਣਾ: ਕੇਂਦਰ ਸਰਕਾਰ ਵੱਲੋਂ ਪੰਜ ਸੋ ਅਤੇ ਹਜ਼ਾਰ ਦੇ ਨੋਟ ਬੰਦ ਕਰਨ ਤੋਂ ਬਾਅਦ ਕੁੱਝ ਲੋਕਾਂ ਵੱਲੋਂ ਕਾਲੇ ਧੰਨ ਰਾਹੀ ਸੋਨੇ ਦੀ ਕੀਤੀ ਜਾ ਰਹੀ ਖ਼ਰੀਦਦਾਰੀ ਦੇ ਮੱਦੇਨਜ਼ਰ ਇਨਕਮ ਟੈਕਸ ਵਿਭਾਗ ਵੀ ਸਰਗਰਮ ਹੋ ਗਿਆ ਹੈ।
ਇਸ ਤਹਿਤ ਆਮਦਨ ਕਾਰ ਵਿਭਾਗ ਦੀ ਟੀਮ ਨੇ ਲੁਧਿਆਣਾ ਵਿਖੇ ਮਸ਼ਹੂਰ ਸੁਨਿਆਰੇ ਨਿੱਕਾਮਲ ਜਵੈਲਰ ਦੇ ਮਾਲ ਰੋਡ ਸਥਿਤ ਦੋ ਸ਼ੋ ਰੂਮ ਉੱਤੇ ਵੀਰਵਾਰ ਰਾਤੀ ਛਾਪਾ ਮਾਰਿਆ। ਛਾਪੇ ਦੌਰਾਨ ਸੋਨੇ ਦੀ ਖ਼ਰੀਦਦਾਰੀ ਕਰਨ ਆਏ ਗ੍ਰਾਹਕਾਂ ਤੋਂ ਵੀ ਆਮਦਨ ਕਰ ਦੀ ਟੀਮ ਨੇ ਪੁੱਛਗਿੱਛ ਕੀਤੀ।
ਯਾਦ ਰਹੇ ਕਿ ਪੰਜ ਸੋ ਅਤੇ ਹਜ਼ਾਰ ਦੇ ਨੋਟ ਬੰਦ ਕਰਨ ਦੇ ਐਲਾਨ ਦੇ ਨਾਲ ਹੀ ਦੇਸ਼ ਦੇ ਬਾਕੀ ਸ਼ਹਿਰਾਂ ਦੇ ਨਾਲ ਨਾਲ ਲੁਧਿਆਣਾ ਵਿੱਚ ਵੀ ਸੋਨੇ ਦੀ ਵਿੱਕਰੀ ਅਚਾਨਕ ਵੱਧ ਗਈ। ਸ਼ਹਿਰ ਦੇ ਜ਼ਿਆਦਾ ਸੁਨਿਆਰਿਆਂ ਨੇ ਦੋ ਦਿਨ ਵਿੱਚ ਬਹੁਤ ਜ਼ਿਆਦਾ ਗਿਣਤੀ ਵਿੱਚ ਗਹਿਣਿਆਂ ਦੀ ਵਿੱਕਰੀ ਕੀਤੀ।