ਚੰਡੀਗੜ੍ਹ: ਪੰਚਾਇਤੀ ਚੋਣਾਂ ਦੌਰਾਨ ਹਿੰਸਾ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਕਈ ਥਾਈਂ ਪੋਲਿੰਗ ਬੂਥਾਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੋਈ ਤੇ ਕਈ ਥਾਈਂ ਝਗੜਾ ਹੋਇਆ। ਫ਼ਿਰੋਜ਼ਪੁਰ ਤੋਂ ਹਿੰਸਕ ਘਟਨਾਵਾਂ ਦੌਰਾਨ ਵਿਅਕਤੀ ਦੀ ਮੌਤ ਹੋਈ ਤੇ ਇੱਕ-ਦੋ ਹੋਰ ਥਾਵਾਂ 'ਤੇ ਗੋਲ਼ੀ ਚੱਲਣ ਦੀ ਘਟਨਾ ਵੀ ਸਾਹਮਣੇ ਆਈ, ਪਰ ਸਰਕਾਰ ਨੇ ਇਸ ਨੂੰ ਮਾਮੂਲੀ ਗੱਲ ਦੱਸਿਆ। ਅਕਾਲੀ ਦਲ ਸਮਰਥਿਤ ਉਮੀਦਵਾਰਾਂ ਵੱਲੋਂ ਕਾਂਗਰਸ 'ਤੇ ਧੱਕੇਸ਼ਾਹੀ ਦੇ ਇਲਜ਼ਾਮ ਵੀ ਸਰਕਾਰ ਦੇ ਕੈਬਨਿਟ ਮੰਤਰੀ ਨੇ ਨਕਾਰ ਦਿੱਤੇ ਤੇ ਉਨ੍ਹਾਂ ਨੂੰ ਹੀ ਦੋਸ਼ੀ ਦਿੱਤਾ।

ਸਬੰਧਤ ਖ਼ਬਰ-  ਪੰਚਾਇਤੀ ਚੋਣਾਂ: ਹਿੰਸਕ ਮਾਹੌਲ, ਬੈਲੇਟ ਬਾਕਸ ਨੂੰ ਅੱਗ, ਇੱਕ ਹਲਾਕ

ਪੰਚਾਇਤੀ ਚੋਣਾਂ ਦੌਰਾਨ ਹੋਈਆਂ ਵਾਰਦਾਤਾਂ 'ਤੇ ਸਰਕਾਰ ਦਾ ਪੱਖ ਰੱਖਦੇ ਹੋਏ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਦਾਅਵਾ ਕੀਤਾ ਕੀ ਕਾਂਗਰਸ ਦਾ ਕੋਈ ਵੀ ਲੀਡਰ ਜਾਂ ਵਰਕਰ ਬੂਥ ਕੈਪਚਰ ਨਹੀਂ ਕਰ ਸਕਦਾ। ਸਿੱਧੂ ਨੇ ਹਿੰਸਾ ਦੇ ਇਲਜ਼ਾਮ ਅਕਾਲੀ ਦਲ 'ਤੇ ਲਾਉਂਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪਾਰਟੀ ਵਿੱਚ ਗੁੰਡੇ ਰੱਖ ਹੋਏ ਹਨ ਜੋ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਕਾਂਗਰਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ- ਅੱਜ ਦੀ ਕਾਂਗਰਸ ਸਰਕਾਰ ਨੇ ਪੰਜਾਬ ਨੂੰ ਬਣਾਇਆ ਯੂਪੀ-ਬਿਹਾਰ: ਬਾਦਲ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਿੱਤੇ ਹੋਏ ਬਿਆਨ 'ਤੇ ਸਿੱਧੂ ਨੇ ਸਰਕਾਰ ਦਾ ਪੱਖ ਰੱਖਦੇ ਹੋਏ ਕਿਹਾ ਕੀ ਦਸ ਸਾਲ ਅਕਾਲੀ ਦਲ ਦੀ ਸਰਕਾਰ ਰਹੀ ਜਿਸ ਵਿੱਚ ਸ਼ਰੇਆਮ ਧੱਕੇਸ਼ਾਹੀ ਦੇਖਣ ਲਈ ਮਿਲੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸ਼ਾਂਤਮਈ ਤਰੀਕੇ ਨਾਲ ਪੰਚਾਇਤੀ ਚੋਣਾਂ ਚੱਲ ਰਹੀਆਂ ਹਨ, ਜੇਕਰ ਕੋਈ ਧੱਕਾ ਕਰ ਰਿਹਾ ਹੈ ਤਾਂ ਉਹ ਅਕਾਲੀ ਦਲ ਦੇ ਲੀਡਰ ਤੇ ਵਰਕਰ।

ਸਬੰਧਤ ਖ਼ਬਰ- ਵੋਟਾਂ ’ਚ ਖ਼ੂਨੀ ਝੜਪ, ਚੱਲੀਆਂ ਡਾਂਗਾਂ ਤੇ ਇੱਟਾਂ-ਰੋੜੇ