ਚੰਡੀਗੜ੍ਹ: ਪੰਜਾਬ ਦੇ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਲਈ ਵੋਟਿੰਗ ਜਾਰੀ ਹੈ। ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋਈ ਵੋਟਿੰਗ ਪ੍ਰਕਿਰਿਆ ਸੁਸਤ ਢੰਗ ਨਾਲ ਅੱਗੇ ਵਧ ਰਹੀ ਹੈ। ਹਾਲਾਂਕਿ, ਮੱਠੀ ਵੋਟਿੰਗ ਦੌਰਾਨ ਵੀ ਕਈ ਥਾਵਾਂ ਤੋਂ ਹਿੰਸਕ ਝੜਪਾਂ ਦੀਆਂ ਖ਼ਬਰਾਂ ਹਨ। ਦੁਪਹਿਰ 12 ਵਜੇ ਤਕ ਪੂਰੇ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ 30 ਫ਼ੀਸਦ ਵੋਟਿੰਗ ਦਰਜ ਕੀਤੀ ਗਈ।

ਹੇਠਾਂ ਸੂਚੀ ਵਿੱਚ ਦੋਖੇ ਕਿਹੜੇ ਜ਼ਿਲ੍ਹੇ 'ਚ ਦੁਪਹਿਰ 12 ਵਜੇ ਤਕ ਹੋਈ ਕਿੰਨੀ ਵੋਟਿੰਗ-

  • ਐਸਏਐਸ ਨਗਰ (ਮੁਹਾਲੀ) 38%

  • ਅੰਮ੍ਰਿਤਸਰ 25.4%

  • ਤਰਨ ਤਾਰਨ 27%

  • ਗੁਰਦਾਸਪੁਰ 30%

  • ਜਲੰਧਰ 26.34%

  • ਹੁਸ਼ਿਆਰਪੁਰ 30%

  • ਫ਼ਰੀਦਕੋਟ 32%

  • ਸੰਗਰੂਰ 32%

  • ਬਰਨਾਲਾ 38%

  • ਲੁਧਿਆਣਾ 33%

  • ਪਠਾਨਕੋਟ 25%

  • ਬਠਿੰਡਾ 28%

  • ਸ੍ਰੀ ਮੁਕਤਸਰ ਸਾਹਿਬ 39.79%

  • ਸ੍ਰੀ ਫ਼ਤਹਿਗੜ੍ਹ ਸਾਹਿਬ 36.60%

  • ਮੋਗਾ 26.5%