ਅੰਮ੍ਰਿਤਸਰ: ਸਥਾਨਕ ਸੁਲਤਾਨਵਿੰਡ ਰੋਡ 'ਤੇ ਸਥਿਤ ਕਿੱਤਿਆਂ ਦੇ ਵਿੱਚ ਸ਼ਨੀਵਾਰ ਦੁਪਹਿਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਇੱਕ ਕੇਬਲ ਅਪਰੇਟਰ ਦਾ ਕਤਲ ਕਰ ਦਿੱਤਾ ਗਿਆ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।   ਪ੍ਰਾਪਤ ਜਾਣਕਾਰੀ ਮੁਤਾਬਕ ਕੇਬਲ ਆਪ੍ਰੇਟਰ ਗਗਨਦੀਪ ਦੇ ਕਤਲ ਪਿੱਛੇ ਕੇਬਲ ਸੇਵਾਵਾਂ ਸਹੀ ਤਰੀਕੇ ਨਾਲ ਨਾ ਦੇਣਾ ਹੈ। ਗਗਨਦੀਪ ਇੱਕ ਘਰ ਦੇ ਵਿੱਚ ਕੇਬਲ ਦਾ ਬਕਸਾ ਠੀਕ ਨਹੀਂ ਸੀ ਕਰ ਰਿਹਾ, ਇਸ ਤੋਂ ਬਾਅਦ ਕੁਝ ਲੋਕ ਉਸ ਦੀ ਦੁਕਾਨ 'ਤੇ ਆਏ ਤੇ ਗਗਨਦੀਪ ਦੇ ਭਰਾ ਨਾਲ ਝਗੜਾ ਕਰਨ ਲੱਗੇ। ਝਗੜੇ ਦੌਰਾਨ ਜਦ ਗਗਨਦੀਪ ਨੇ ਆਪਣੇ ਭਰਾ ਨੂੰ ਛੁਡਾਉਣਾ ਚਾਹਿਆ ਤਾਂ ਉਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਗਗਨਦੀਪ ਦੇ ਕਿਰਚ ਮਾਰ ਦਿੱਤੀ ਜਿਸ ਕਾਰਨ ਗਗਨਦੀਪ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਦੌਰਾਨ ਆਪਸ ਦੋਵਾਂ ਧਿਰਾਂ ਦਰਮਿਆਨ ਪੱਥਰਬਾਜ਼ੀ ਵੀ ਹੋਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।