ਇਮਰਾਨ ਖ਼ਾਨ


ਜਲੰਧਰ: ਸ਼ਹਿਰ ਦੇ ਮਸ਼ਹੂਰ ਸਕੂਲ ਵਿੱਚ ਚੌਥੀ ਮੰਜ਼ਲ ਤੋਂ ਡਿੱਗੀ ਦਸਵੀਂ ਦੀ ਵਿਦਿਆਰਥਣ ਨੇ ਹੋਸ਼ ਆਉਣ 'ਤੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। 10 ਜਨਵਰੀ ਨੂੰ ਬੱਚੀ ਕੈਂਬਰਿਜ ਸਕੂਲ ਦੀ ਚੌਥੀ ਮੰਜ਼ਿਲ ਤੋਂ ਹੇਠਾਂ ਡਿੱਗ ਗਈ ਸੀ। ਉਸ ਦੇ ਦੋਵੇਂ ਪੈਰ ਅਤੇ ਰੀੜ੍ਹ ਦੀ ਹੱਡੀ ਟੁੱਟ ਗਈ। ਕਰੀਬ ਇੱਕ ਮਹੀਨੇ ਬਾਅਦ ਬੱਚੀ ਨੂੰ ਹੋਸ਼ ਆਇਆ। ਪਹਿਲੀ ਵਾਰ ਬੱਚੀ ਨੇ ਦੱਸਿਆ ਕਿ ਆਖਿਰ ਉਸ ਦਿਨ ਹੋਇਆ ਕੀ ਸੀ।

ਬੱਚੀ ਨੇ ਕਿਹਾ ਕਿ ਉਸ ਦੇ ਸਕੂਲ ਵਿੱਚ 11ਵੀਂ ਵਿੱਚ ਪੜ੍ਹਣ ਵਾਲੇ ਮੁੰਡੇ ਨੇ ਉਸ ਨੂੰ ਚੌਥੀ ਮੰਜ਼ਿਲ 'ਤੇ ਬੁਲਾਇਆ ਸੀ ਅਤੇ ਉਸ ਨੂੰ ਉਸ ਦੀ ਨਿਊਡ ਫ਼ੋਟੋ ਵਿਖਾਈ। ਮੁੰਡੇ ਨੇ ਕਿਹਾ ਕਿ ਜੇਕਰ ਉਹ ਉਸ ਦੇ ਦੋਸਤ ਨਾਲ ਦੋਸਤੀ ਨਹੀਂ ਰੱਖੇਗੀ ਤਾਂ ਉਸ ਦੀ ਨਿਊਡ ਫ਼ੋਟੋ ਉਸ ਦੇ ਘਰਦਿਆਂ ਨੂੰ ਭੇਜ ਦੇਵੇਗਾ।

ਵਿਦਿਆਰਥਣ ਮੁਤਾਬਕ ਇਸ ਤੋਂ ਬਾਅਦ ਮੁੰਡੇ ਨੇ ਉਸ ਨੂੰ ਕੁਰਸੀ 'ਤੇ ਖੜ੍ਹੇ ਹੋ ਕੇ ਹੇਠਾਂ ਵੇਖਣ ਲਈ ਕਿਹਾ। ਜਦੋਂ ਉਸ ਨੇ ਥੱਲੇ ਵੇਖਿਆ ਤਾਂ ਉਸ ਨੂੰ ਧੱਕਾ ਦੇ ਦਿੱਤਾ। ਉਸ ਵੇਲੇ ਉੱਥੇ ਸਿਰਫ ਇਹ ਦੋਵੇਂ ਹੀ ਮੌਜੂਦ ਸਨ।

ਉੱਧਰ ਬੱਚੀ ਦੇ ਮਾਪਿਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਆਤਮਦਾਹ ਕਰ ਲੈਣਗੇ। ਸਾਡੀ ਕੁੜੀ ਜਿਵੇਂ ਸਕੂਲ ਗਈ ਸੀ ਉਸੇ ਤਰਾਂ ਸਾਨੂੰ ਵਾਪਸ ਚਾਹੀਦੀ ਹੈ।

ਜਲੰਧਰ ਪੁਲਿਸ ਨੇ 24 ਘੰਟਿਆਂ ਬਾਅਦ ਬੱਚੀ ਦੇ ਬਿਆਨ ਦਰਜ ਕੀਤੇ ਅਤੇ ਉਸ ਵੱਲੋਂ ਜ਼ਿਕਰ ਕੀਤੇ ਦੋਵਾਂ ਮੁੰਡਿਆਂ 'ਤੇ ਕੇਸ ਦਰਜ ਕਰ ਲਿਆ ਹੈ। ਏਡੀਸੀਪੀ ਸੁਡਰਵਿਲੀ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਸਕੂਲ ਦੀ ਸ਼ਮੂਲੀਅਤ ਦੀ ਵੀ ਜਾਂਚ ਕੀਤੀ ਜਾਵੇਗੀ।

ਇਸ ਮਾਮਲੇ 'ਤੇ ਸਕੂਲ ਪ੍ਰਸ਼ਾਸਨ ਕੈਮਰੇ 'ਤੇ ਕੁਝ ਵੀ ਨਹੀਂ ਕਹਿ ਰਿਹਾ ਪਰ ਕੈਂਬ੍ਰਿਜ ਸਕੂਲ ਦੀ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਅਸੀਂ ਕਾਨੂੰਨ ਦੇ ਅੰਦਰ ਹਾਂ ਤੇ ਪੁਲਿਸ ਸਾਡੇ ਤੋਂ ਜੋ ਵੀ ਪੁੱਛੇਗੀ ਅਸੀਂ ਜੁਆਬ ਦਿਆਂਗੇ।