Canada News: ਪੰਜਾਬੀਆਂ ਨੇ ਕੈਨੇਡਾ ਵਿੱਚ ਇੱਕ ਹੋਰ ਵੱਡਾ ਕਾਰਾ ਕੀਤਾ ਹੈ। ਇਸ ਨਾਲ ਭਾਈਚਾਰੇ ਦੀ ਸਾਖ ਨੂੰ ਮੁੜ ਦਾਗ ਲੱਗਾ ਹੈ। ਚਾਰ ਪੰਜਾਬੀ ਨੌਜਵਾਨਾਂ ਨੇ ਓਂਟਾਰੀਓ ’ਚ ਸ਼ਰਾਬ ਦਾ ਠੇਕਾ ਲੁੱਟ ਲਿਆ। ਉਹ ਚੋਰੀ ਕੀਤੀ ਸ਼ਰਾਬ ਨੂੰ ਸ਼ਿਪਿੰਗ ਕੰਟੇਨਰ ਵਿੱਚ ਲੱਦ ਰਹੇ ਸੀ ਕਿ ਪੁਲਿਸ ਨੇ ਆਣ ਦਬੋਚਿਆ। ਪੁਲਿਸ ਨੇ ਉਨ੍ਹਾਂ ਤੋਂ ਹਜ਼ਾਰਾਂ ਡਾਲਰ ਦੀ ਕਰੰਸੀ ਤੇ ਕਈ ਹੋਰ ਨਸ਼ੀਲੇ ਪਦਾਰਥ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। 


Sikh Protest in Canada: ਖਾਲਿਸਤਾਨੀਆਂ ਨੇ ਫਿਰ ਘੇਰਿਆ ਭਾਰਤੀ ਦੂਤਾਵਾਸ, ਤਿਰੰਗੇ ਦਾ ਕੀਤਾ ਅਪਮਾਨ, ਭਾਰਤ ਸਰਕਾਰ ਨੂੰ ਚੇਤਾਵਨੀ


ਹਾਸਲ ਜਾਣਕਾਰੀ ਮੁਤਾਬਕ ਓਂਟਾਰੀਓ ’ਚ ਯੌਰਕ ਪੁਲਿਸ ਨੇ ਮਿਸੀਸਾਗਾ ’ਚ ਸ਼ਰਾਬ ਦਾ ਠੇਕਾ ਲੁੱਟਣ ਵਾਲੇ ਚਾਰ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ 50 ਹਜ਼ਾਰ ਡਾਲਰ ਦੀ ਚੋਰੀ ਕੀਤੀ ਸ਼ਰਾਬ ਨੂੰ ਸ਼ਿਪਿੰਗ ਕੰਟੇਨਰ ਵਿੱਚ ਲੱਦ ਰਹੇ ਸਨ। ਪੁਲਿਸ ਅਨੁਸਾਰ ਉਨ੍ਹਾਂ ਤੋਂ 20 ਹਜ਼ਾਰ ਡਾਲਰ ਦੀ ਕਰੰਸੀ ਤੇ ਕਈ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। 


Canada Immigration: ਕੈਨੇਡਾ ਦੀ PR ਛੱਡ ਵਤਨ ਵਾਪਸੀ ਕਰਨ ਲੱਗੇ ਪਰਵਾਸੀ, ਕੰਮ ਦੀ ਘਾਟ ਤੇ ਮਹਿੰਗਾਈ ਨੇ ਝੰਬ ਸੁੱਟਿਆ


ਹਾਸਲ ਵੇਰਵਿਆਂ ਅਨੁਸਾਰ ਸ਼ਮਸ਼ੇਰ ਸਿੰਘ (26), ਜਸਵਿੰਦਰ ਸਿੰਘ (55), ਸਹਿਰਨਾਜਦੀਪ ਸਿੰਘ ਬਰਾੜ (25) ਤੇ ਲਵਪ੍ਰੀਤ ਸਿੰਘ (55) ਨੇ ਰਾਤ ਸਾਢੇ ਅੱਠ ਵਜੇ ਹਾਈਟੈਕ ਰੋਡ ਤੇ ਯੰਗ ਸਟਰੀਟ ’ਤੇ ਸਥਿਤ ਸਰਕਾਰੀ ਸ਼ਰਾਬ ਦੇ ਠੇਕੇ ਦੀ ਪਿਛਲੀ ਕੰਧ ਤੋੜੀ ਤੇ ਅੰਦਰੋਂ ਸ਼ਰਾਬ ਦੀਆਂ ਕਈ ਪੇਟੀਆਂ ਚੋਰੀ ਕਰ ਲਈਆਂ। ਉਹ ਇਨ੍ਹਾਂ ਪੇਟੀਆਂ ਨੂੰ ਥੋੜੀ ਦੂਰ ਖੜ੍ਹੇ ਕੀਤੇ ਕੰਟੇਨਰ ਵਿੱਚ ਲੱਦ ਰਹੇ ਸਨ। ਪੁਲਿਸ ਨੂੰ ਵੇਖ ਕੇ ਉਨ੍ਹਾਂ ਭੱਜਣ ਦਾ ਯਤਨ ਕੀਤਾ ਪਰ ਸਾਰੇ ਦਬੋਚ ਲਏ ਗਏ।


Jalandhar News: ਨਸ਼ੇ 'ਚ ਧੁੱਤ DSP ਨੇ ਕੀਤੀ ਫਾਇਰਿੰਗ, ਪਿੰਡ ਵਾਲਿਆਂ ਨੇ ਕੁੱਟ-ਕੁੱਟ ਕੀਤਾ ਬੁਰਾ ਹਾਲ



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।